ਪੰਜਾਬ

punjab

ETV Bharat / state

ਜ਼ੀਰਾ: ਲੁਟੇਰਿਆਂ ਨੇ ਚਿੱਟੇ ਦਿਨ ਵਪਾਰੀ ਤੋਂ 7 ਲੱਖ ਲੁੱਟੇ - ਮੋਟਰਸਾਇਕਲ ਸਵਾਰ ਨਕਾਬਪੋਸ਼ ਲੁਟੇਰੇ

ਜ਼ੀਰਾ ਸ਼ਹਿਰ ਦੇ ਮੇਨ ਚੌਂਕ ਵਿਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਇਕਲ ਸਵਾਰ ਨਕਾਬਪੋਸ਼ ਲੁਟੇਰੇ ਇੱਕ ਥੋਕ ਦੇ ਵਪਾਰੀ ਕੋਲੋਂ 7 ਲੱਖ 20 ਹਜਾਰ ਦੀ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜ਼ੀਰਾ: ਲੁਟੇਰਿਆਂ ਨੇ ਚਿੱਟੇ ਦਿਨ ਵਪਾਰੀ ਤੋਂ 7 ਲੱਖ ਲੁੱਟੇ
ਜ਼ੀਰਾ: ਲੁਟੇਰਿਆਂ ਨੇ ਚਿੱਟੇ ਦਿਨ ਵਪਾਰੀ ਤੋਂ 7 ਲੱਖ ਲੁੱਟੇ

By

Published : Feb 27, 2021, 1:54 PM IST

ਫਿਰੋਜ਼ਪੁਰ: ਜ਼ੀਰਾ ਸ਼ਹਿਰ ਦੇ ਮੇਨ ਚੌਂਕ ਵਿਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਇਕਲ ਸਵਾਰ ਨਕਾਬਪੋਸ਼ ਲੁਟੇਰੇ ਇੱਕ ਥੋਕ ਦੇ ਵਪਾਰੀ ਕੋਲੋਂ 7 ਲੱਖ 20 ਹਜਾਰ ਦੀ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਲੁੱਟ ਦਾ ਸ਼ਿਕਾਰ ਹੋਇਆ ਵਪਾਰੀ ਕੋਟਕਪੂਰਾ ਨਾਲ ਸਬੰਧਤ ਹੈ। ਜ਼ੀਰਾ ਅਤੇ ਤਲਵੰਡੀ ਭਾਈ ਵਿਖੇ ਲੁੱਟ ਦਾ ਸ਼ਿਕਾਰ ਹੋਇਆ ਵਪਾਰੀ ਵੇਸਣ ਅਤੇ ਹੋਰ ਵਸਤਾਂ ਦਾ ਥੋਕ ਦਾ ਵਪਾਰ ਕਰਦਾ ਹੈ।

ਜ਼ੀਰਾ: ਲੁਟੇਰਿਆਂ ਨੇ ਚਿੱਟੇ ਦਿਨ ਵਪਾਰੀ ਤੋਂ 7 ਲੱਖ ਲੁੱਟੇ

ਜ਼ੀਰਾ ਤੇ ਤਲਵੰਡੀ ਭਾਈ ਦੀਆਂ ਦੁਕਾਨਾਂ ਤੋਂ ਉਗਰਾਹੀ ਕਰਨ ਆਇਆ ਸੀ ਤੇ ਜਦੋਂ ਦੇਰ ਸ਼ਾਮ ਉਗਰਾਹੀ ਕਰਨ ਉਪਰੰਤ ਉਹ ਜ਼ੀਰਾ ਦੇ ਬੱਸ ਸਟੈਂਡ ਕੋਲੋਂ ਕੋਟਕਪੂਰਾ ਦੀ ਬੱਸ ਬੈਠਣ ਲੱਗਾ ਤਾਂ ਉਥੇ ਆਏ ਅਚਾਨਕ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ ਪੈਸਿਆਂ ਦਾ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: PU ਸਕਾਲਰਸ਼ਿਪ ਮਾਮਲਾ: ਪੰਜਾਬੀ ਯੂਨੀਵਰਸਿਟੀ ਨੂੰ 1 ਲੱਖ ਦਾ ਜੁਰਮਾਨਾ

ਘਟਨਾ ਦਾ ਪਤਾ ਲੱਗਣ ਤੇ ਐਸਪੀਡੀ ਰਤਨ ਸਿੰਘ ਬਰਾੜ ਦੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਲੁੱਟ ਦਾ ਸ਼ਿਕਾਰ ਹੋਏ ਵਪਾਰੀ ਨੇ ਦੱਸਿਆ ਕਿ ਉਸ ਕੋਲੋਂ 7 ਲੱਖ 20 ਹਜ਼ਾਰ ਦੀ ਨਕਦੀ ਖੋਹ ਲਈ ਗਈ ਹੈ।

ABOUT THE AUTHOR

...view details