ਫਿਰੋਜ਼ਪੁਰ: ਪਿਛਲੇ ਦਿਨੀਂ ਬੇਸਣ ਦੇ ਵਪਾਰੀ ਗੋਪਾਲ ਕ੍ਰਿਸ਼ਨ ਪਾਸੋਂ ਜ਼ੀਰਾ ਦੇ ਬੱਸ ਸਟੈਂਡ ’ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਸੱਤ ਲੱਖ ਵੀਹ ਹਜ਼ਾਰ ਦੀ ਲੁੱਟ ਖੋਹ ਕੀਤੀ ਗਈ ਸੀ।
ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਭਗੀਰਥ ਮੀਨਾ ਨੇ ਦੱਸਿਆ ਕਿ ਜ਼ੀਰਾ ਸ਼ਹਿਰ ਦੇ ਮੇਨ ਚੌਂਕ ਵਿਚੋ 25 ਫਰਵਰੀ ਨੂੰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਇਕ ਥੋਕ ਦੇ ਵਪਾਰੀ ਕੋਲੋ ਸੱਤ ਲੱਖ ਵੀਹ ਹਜਾਰ ਦੀ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ।
ਜ਼ੀਰਾ ਪੁਲਿਸ ਨੇ ਸੁਲਝਾਈ ਲੁੱਟ ਦੀ ਗੁੱਥੀ, ਨਕਾਬਪੋਸ਼ ਲੁਟੇਰੇ ਪੁਲਿਸ ਅੜਿੱਕੇ ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਲੱਗਣ ਤੇ ਐਸਪੀਡੀ ਰਤਨ ਸਿੰਘ ਬਰਾੜ, ਰਾਜਵਿੰਦਰ ਸਿੰਘ ਰੰਧਾਵਾ ਡੀਐਸਪੀ ਜ਼ੀਰਾ, ਐਸਐਚਓ ਮੋਹਿਤ ਧਵਨ, ਐਸਐਚਓ ਚਰਨਜੀਤ ਸਿੰਘ ਰੰਧਾਵਾ ਆਪਣੀ ਟੀਮ ਪੁਲੀਸ ਟੀਮ ਨੂੰ ਨਾਲ ਲੈਕੇ ਘਟਨਾ ਵਾਲੀ ਥਾਂ ’ਤੇ ਪਹੁੰਚੇ। ਜਿਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਸੀਸੀਟੀਵੀ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ।
ਇਸ ਦੌਰਾਨ ਐਸਐਚਓ ਮੋਹਿਤ ਧਵਨ ਵੱਲੋਂ ਆਪਣੀ ਸੂਝ-ਬੂਝ ਨਾਲ ਡੀਐਸਪੀ ਰਾਜਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲਦੀ ਦੋਸ਼ੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ।