ਫ਼ਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਜ਼ੀਰਾ ਪੁਲਿਸ ਨੇ 53 ਗ੍ਰਾਮ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਜ਼ੀਰਾ ਪੁਲਿਸ ਨੇ 53 ਗ੍ਰਾਮ ਹੈਰੋਇਨ ਸਣੇ ਇੱਕ ਵਿਅਕਤੀ ਕੀਤਾ ਕਾਬੂ - Zira police
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਥਾਣਾ ਸਿਟੀ ਮੁਖੀ ਮੋਹਿਤ ਧਵਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜ਼ੀਰਾ ਪੁਲਿਸ ਨੇ 53 ਗ੍ਰਾਮ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਐਸ.ਐਚ.ਓ. ਮੋਹਿਤ ਧਵਨ ਨੇ ਕਿਹਾ ਕਿ ਏ.ਐਸ.ਆਈ. ਅੰਗਰੇਜ਼ ਸਿੰਘ ਆਪਣੀ ਟੀਮ ਨੂੰ ਨਾਲ ਲੈ ਕੇ ਗਸ਼ਤ ਕਰ ਰਹੇ ਸਨ ਕਿ ਉਨ੍ਇੱਹਾਂ ਨੂੰ ਇੱਕ ਵਿਅਕਤੀ 'ਤੇ ਸ਼ੱਕ ਹੋਇਆ ਜੋ ਪਲਸਰ ਮੋਟਰਸਾਈਕਲ ਲਾਲ ਰੰਗ ਨੰਬਰ ਪੀ ਬੀ- 05- Z-6721 ਉੱਤੇ ਆ ਰਿਹਾ ਸੀ। ਪੁਲਿਸ ਨੇ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲ਼ਈ। ਚੈਕਿੰਗ ਉਪੰਰਤ ਉਸ ਕੋਲੋਂ ਪੁਲਿਸ ਨੂੰ 53 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਉਨ੍ਹਾਂ ਕਿਹਾ ਕਿ ਕਾਬੂ ਵਿਅਕਤੀ ਦਾ ਨਾਂਅ ਬਖਸ਼ੀਸ਼ ਸਿੰਘ ਉਰਫ ਸੋਨੂੰ ਪੁੱਤਰ ਅਮਰੀਕ ਸਿੰਘ ਵਾਸੀ ਸੰਘੇੜਾ ਜ਼ਿਲ੍ਹਾ ਮੋਗਾ ਦਾ ਹੈ। ਇਸ ਉੱਤੇ ਕਾਰਵਾਈ ਕਰਦੇ ਹੋਏ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਪੜਤਾਲ ਜਾਰੀ ਹੈ।