ਪੰਜਾਬ

punjab

ETV Bharat / state

ਯੂਕਰੇਨ ਵਿੱਚ ਫਸੇ ਜ਼ੀਰਾ ਦੇ ਬੱਚੇ ਵਾਪਸ ਲਿਆਉਣ ਦੀ ਅਪੀਲ - ਯੂਕਰੇਨ ਵਿੱਚ ਫਸੇ ਜ਼ੀਰਾ ਦੇ ਬੱਚੇ

ਯੂਕਰੇਨ ਵਿੱਚ ਫਸੇ ਜ਼ੀਰਾ ਦੇ (ukraine crisis hits punjab) ਪਿੰਡ ਮਲਸੀਆਂ ਦੇ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਦੀ (zira people seek government help)ਨਮ ਅੱਖਾਂ ਨਾਲ ਸਰਕਾਰ ਅੱਗੇ ਅਪੀਲ ਕੀਤੀ ਗਈ ਹੈ।

ਜ਼ੀਰਾ ਦੇ ਬੱਚੇ ਵਾਪਸ ਲਿਆਉਣ ਦੀ ਅਪੀਲ
ਜ਼ੀਰਾ ਦੇ ਬੱਚੇ ਵਾਪਸ ਲਿਆਉਣ ਦੀ ਅਪੀਲ

By

Published : Feb 25, 2022, 7:42 PM IST

ਜ਼ੀਰਾ: ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਮਲਸੀਆਂ ਕਲਾਂ ਦੇ ਦੋ ਨੌਜਵਾਨ ਜੋ ਐੱਮਬੀਬੀਐੱਸ ਦੀ ਪੜ੍ਹਾਈ ਵਾਸਤੇ ਗਏ ਸਨ। ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਵਿੱਚ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਸੀ। ਦੂਜੇ ਪਾਸੇ ਯੂਕਰੇਨ ਵਿੱਚ ਜੰਗ ਲੱਗ ਗਈ ਹੈ (ukraine crisis hits punjab) । ਜੰਗ ਜਾਰੀ ਹੋਣ ਕਰਕੇ ਉਹ ਉਥੇ ਹੀ ਫਸ ਕੇ ਰਹਿ ਗਏ ਹਨ ਤੇ ਹੁਣ ਸਰਕਾਰ ਅੱਗੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਗਈ ਹੈ (zira people seek government help) ।

ਜ਼ੀਰਾ ਦੇ ਬੱਚੇ ਵਾਪਸ ਲਿਆਉਣ ਦੀ ਅਪੀਲ

ਜਦੋਂ ਈਟੀਵੀ ਭਾਰਤ ਦੀ ਟੀਮ ਲਵਪ੍ਰੀਤ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਲਵਪ੍ਰੀਤ ਸਿੰਘ ਦੀ ਮਾਤਾ ਲਖਵੀਰ ਕੌਰ ਨਾਲ ਗੱਲਬਾਤ ਕਰਨ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲਵਪ੍ਰੀਤ ਸਿੰਘ ਪਿਛਲੇ ਛੇ ਸਾਲਾਂ ਤੋਂ ਯੂਕਰੇਨ ਦੇ ਸ਼ਹਿਰ ਆਰਕਾਈਵ ਵਿਚ ਰਹਿ ਕੇ ਪੜ੍ਹਾਈ ਕਰ ਰਿਹਾ ਹੈ, ਜਿਸ ਦੀ ਪੜ੍ਹਾਈ ਤਕਰੀਬਨ ਪੂਰੀ ਹੋ ਚੁੱਕੀ ਸੀ ਕਿਉਂਕਿ ਚਾਰ ਮਹੀਨੇ ਬਾਅਦ ਉਨ੍ਹਾਂ ਦੇ ਪੇਪਰ ਹੋਣੇ ਸੀ ਤੇ ਹੁਣ ਰੂਸ ਨਾਲ ਜੰਗ ਲੱਗਣ ਜਾਣ ਕਾਰਨ ਉਨ੍ਹਾਂ ਦੇ ਬੱਚੇ ਉੱਥੇ ਬੁਰੀ ਤਰ੍ਹਾਂ ਫਸ ਗਏ ਹਨ।

ਜ਼ੀਰਾ ਦੇ ਬੱਚੇ ਵਾਪਸ ਲਿਆਉਣ ਦੀ ਅਪੀਲ

ਉਨ੍ਹਾਂ ਦੱਸਿਆ ਕਿ ਲਵਪ੍ਰੀਤ ਜੋ ਪਿਛਲੇ ਸਤੰਬਰ ਦੇ ਮਹੀਨੇ ਵਿੱਚ ਵਾਪਸ ਗਿਆ ਸੀ। ਇਸ ਮੌਕੇ ਉਨ੍ਹਾਂ ਦੀ ਮਾਤਾ ਲਖਵੀਰ ਕੌਰ ਨੇ ਦੱਸਿਆ ਕਿ ਉਸ ਦੀ ਇਕ ਬੇਟੀ ਤੇ ਇਕਲੌਤਾ ਹੀ ਬੇਟਾ ਹੈ। ਲਵਪ੍ਰੀਤ ਦੀ ਮਾਤਾ ਨੇ ਨਮ ਅੱਖਾਂ ਨਾਲ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੇ ਬੱਚੇ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇ। ਇਸ ਮੌਕੇ ਜਦੋਂ ਇਸੇ ਪਿੰਡ ਦੇ ਲਵ ਇੰਦਰਪ੍ਰੀਤ ਦੇ ਦਾਦਾ ਜੀ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੋਤਾ ਵੀ ਪਿਛਲੇ ਛੇ ਸਾਲ ਤੋਂ ਯੂਕਰੇਨ ਦੇ ਆਰਕਿਵ ’ਚ ਰਹਿ ਰਿਹਾ ਹੈ ਤੇ ਪੜ੍ਹਾਈ ਦਾ ਕੁਝ ਸਮਾਂ ਹੀ ਰਹਿ ਗਿਆ ਸੀ।

ਜ਼ੀਰਾ ਦੇ ਬੱਚੇ ਵਾਪਸ ਲਿਆਉਣ ਦੀ ਅਪੀਲ

ਉਨ੍ਹਾਂ ਦੱਸਿਆ ਕਿ ਰੂਸ ਤੇ ਯੂਕਰੇਨ ਵਿੱਚ ਜੰਗ ਛਿੜੀ ਹੋਈ ਹੈ ਪਰ ਸਰਕਾਰ ਵੱਲੋਂ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ। ਇਸ ਮੌਕੇ ਲਵ ਇੰਦਰਪ੍ਰੀਤ ਦੀ ਮਾਤਾ ਜਸਬੀਰ ਕੌਰ ਨੇ ਦੱਸਿਆ ਕਿ ਬੱਚੇ ਇਸ ਜੰਗ ਵਿੱਚ ਫਸੇ ਹੋਣ ਕਰ ਕੇ ਮਨ ਤਾਂ ਬਹੁਤ ਦੁਖੀ ਹੁੰਦਾ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਇਨ੍ਹਾਂ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਜੋ ਸਾਡੇ ਸਾਹ ਵਿੱਚ ਸਾਹ ਆ ਸਕਣ। ਇਸ ਮੌਕੇ ਸਾਡੀ ਟੀਮ ਵੱਲੋਂ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।

ਇਹ ਵੀ ਪੜ੍ਹੋ:ਡਰੱਗ ਮਾਮਲਾ:ਮੁਹਾਲੀ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

ABOUT THE AUTHOR

...view details