ਰੁਜ਼ਗਾਰ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਨੇ ਨੈਸ਼ਨਲ ਹਾਈਵੇ ਨੁੰ ਕੀਤਾ ਜਾਮ - ਬੇਰੁਜ਼ਗਾਰ ਨੌਜਵਾਨਾਂ
ਫ਼ਾਜ਼ਿਲਕਾ: ਆਰਮੀ ਭਰਤੀ ਦਾ ਟੈਸਟ ਦੇ ਚੁੱਕੇ ਬੇਰੁਜ਼ਗਾਰ ਨੌਜਵਾਨਾਂ ਨੇ ਭਰਤੀ ਦੀ ਮੰਗ ਨੂੰ ਲੈ ਕੇ ਭਾਰਤ ਬੰਦ ਦੀ ਦਿੱਤੀ ਗਈ ਕਾਲ ਦੇ ਤਹਿਤ ਕੀਤਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੈਂਦੇ ਨੈਸ਼ਨਲ ਹਾਈਵੇ ਨੁੰ ਜਾਮ , ਸਰਕਾਰ ਦੇ ਖ਼ਿਲਾਫ਼ ਕੀਤੀ ਜੰਮਕੇ ਨਾਅਰੇਬਾਜ਼ੀ। ਫ਼ਾਜ਼ਿਲਕਾ ਵਿੱਚ ਆਰਮੀ ਭਰਤੀ ਦਾ ਫਿਜ਼ੀਕਲ ਅਤੇ ਮੈਡੀਕਲ ਟੈਸਟ ਦੇ ਚੁੱਕੇ ਨੌਜਵਾਨਾਂ ਦੇ ਵੱਲੋਂ ਆਰਮੀ ਭਰਤੀ ਦੀ ਮੰਗ ਨੂੰ ਲੈ ਕੇ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੇ ਤਹਿਤ ਅੱਜ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਪੰਜਾਬ ਰਾਜਸਥਾਨ ਨੂੰ ਜੋੜਦੇ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਤੋਂ ਆਰਮੀ ਭਰਤੀ ਦਾ ਫਿਜ਼ੀਕਲ ਅਤੇ ਮੈਡੀਕਲ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਨੂੰ ਆਰਮੀ ਵਿੱਚ ਭਰਤੀ ਕਰਨ ਦੀ ਮੰਗ ਕੀਤੀ ਗਈ । ਜਿੱਥੇ ਕਿ ਆਰਮੀ ਵਿੱਚ ਭਰਤੀ ਹੋਣ ਦੇ ਲਈ ਹਾਈਵੇ ਜਾਮ ਕਰਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਸਾਲ ਦੋ ਹਜਾਰ ਇੱਕੀ ਦੇ ਵਿੱਚ ਭਾਰਤੀ ਫ਼ੌਜ ਵੱਲੋਂ ਆਰਮੀ ਦੀ ਭਰਤੀ ਦੇ ਲਈ ਨੌਜਵਾਨਾਂ ਦੇ ਟੈਸਟ ਲਏ ਗਏ ਸਨ ਜਿਨ੍ਹਾਂ ਵਿੱਚੋਂ ਨੌਜਵਾਨਾਂ ਦੇ ਵੱਲੋਂ ਫਿਜੀਕਲ ਅਤੇ ਮੈਡੀਕਲ ਟੈਸਟ ਪਾਸ ਕਰ ਲਿਆ ਗਿਆ ਸੀ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਉਨ੍ਹਾਂ ਦਾ ਲਿਖਤੀ ਟੈਸਟ ਨਹੀਂ ਲਿਆ ਗਿਆ ਹੈ।
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਨੇ ਨੈਸ਼ਨਲ ਹਾਈਵੇ ਨੁੰ ਕੀਤਾ ਜਾਮ