ਪੰਜਾਬ

punjab

ETV Bharat / state

ਵਿਦੇਸ਼ ਦੀ ਧਰਤੀ ਉੱਤੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਨੇ ਸਰਕਾਰ ਅੱਗੇ ਲਗਾਈ ਗੁਹਾਰ - ਪੰਜਾਬੀ ਨੌਜਵਾਨ ਦੀ ਮੌਤ

ਪੰਜਾਬ ਦੀ ਨੌਜਵਾਨ ਪੀੜ੍ਹੀ ਸਕੂਲੀ ਪੜ੍ਹਾਈ ਕਰਨ ਮਗਰੋਂ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ਾਂ ’ਚ ਉਡਾਰੀ ਮਾਰ ਰਹੇ ਹਨ, ਪਰ ਉਹ ਇਸ ਗੱਲ ਤੋਂ ਬੇਹੱਦ ਅਣਜਾਣ ਹਨ ਕਿ ਉਹ ਕੱਲ ਵਿਦੇਸ਼ਾਂ ਤੋਂ ਭਾਰਤ ਵਾਪਸ ਆਉਣਗੇ ਜਾਂ ਨਹੀਂ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਜੰਮ-ਪਲ 21 ਸਾਲਾ ਨੌਜਵਾਨ ਦੀ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ।

youth of Ferozepur died in a road accident in Australia
ਵਿਦੇਸ਼ ਦੀ ਧਰਤੀ ਉੱਤੇ ਪੰਜਾਬੀ ਨੌਜਵਾਨ ਦੀ ਮੌਤ

By

Published : Jan 15, 2023, 7:00 AM IST

Updated : Jan 15, 2023, 7:48 AM IST

ਵਿਦੇਸ਼ ਦੀ ਧਰਤੀ ਉੱਤੇ ਪੰਜਾਬੀ ਨੌਜਵਾਨ ਦੀ ਮੌਤ

ਫਿਰੋਜ਼ਪੁਰ:ਆਏ ਦਿਨੀਂ ਵਿਦੇਸ਼ ਦੀ ਧਰਤੀ ਉੱਤੇ ਪੰਜਾਬੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਜੰਮ-ਪਲ 21 ਸਾਲਾ ਨੌਜਵਾਨ ਦੀ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਕੁਨਾਲ ਚੋਪੜਾ ਪੜਾਈ ਕਰਨ ਲਈ ਆਸਟਰੇਲੀਆ ਗਿਆ ਸੀ। ਕੁਨਾਲ ਫਿਰੋਜ਼ਪੁਰ ਸ਼ਹਿਰ ਦੇ ਸਾਧੂ ਚੰਦ ਚੌਂਕ ਦਾ ਰਹਿਣ ਵਾਲਾ ਸੀ। ਕੁਨਾਲ ਦੀ ਮੌਤ ਦੀ ਖਬਰ ਸੁਣ ਕੇ ਜਿਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਫਿਰੋਜ਼ਪੁਰ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜੋ:ਹਫ਼ਤਾਵਰੀ ਰਾਸ਼ੀਫਲ (14 ਤੋਂ 21 ਜਨਵਰੀ ਤੱਕ): ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ



ਕੁਨਾਲ ਦੇ ਪਿਤਾ ਹਰੀਸ਼ ਚੰਦਰ ਅਤੇ ਮਾਤਾ ਮਧੂ ਚੋਪੜਾ ਅਤੇ ਰਿਸ਼ਤੇਦਾਰ ਬਬਿਤ ਨੇ ਦੱਸਿਆ ਕਿ ਉਹਨਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ, ਜਿੰਨਾ ਵਿੱਚੋਂ ਕੁਨਾਲ ਸਭ ਤੋਂ ਵੱਡਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਕੁਨਾਲ ਨੂੰ 8 ਮਹੀਨੇ ਪਹਿਲਾਂ ਕਰਜਾ ਲੈ ਕੇ ਆਸਟਰੇਲੀਆ ਭੇਜਿਆ ਸੀ, ਪਰ ਪੁੱਤਰ ਦੀ ਮੌਤ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਉਪਰੋਂ ਕਰਜੇ ਦੀ ਪੰਡ ਵੀ ਸਿਰ ਉੱਤੇ ਵਧ ਰਹੀ ਹੈ।

ਦੱਸ ਦਈਏ ਕਿ ਕੁਨਾਲ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਤੇ ਉਸਦੀ ਮਾਤਾ ਆਪਣੇ ਪੁੱਤ ਦੀ ਮੌਤ ਉੱਤੇ ਭੁੱਬਾ ਮਾਰ ਮਾਰ ਰੋ ਰਹੀ ਹੈ। ਕੁਨਾਲ ਦੇ ਭਰਾ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਕਿ ਕੁਨਾਲ ਦੀ ਮ੍ਰਿਤਕ ਦੇਹ ਆਸਟਰੇਲੀਆ ਤੋਂ ਫਿਰੋਜ਼ਪੁਰ ਉਸਦੇ ਘਰ ਲਿਆਉਣ ਵਿੱਚ ਮੱਦਦ ਕੀਤੀ ਜਾਵੇ।

ਇਹ ਵੀ ਪੜੋ:Love Horoscope: ਇਮੋਸ਼ਨਲ ਅਤੇ ਜ਼ਿੱਦੀ ਹੋਣ ਕਾਰਨ ਲਵ ਲਾਇਵ ਵਿੱਚ ਹੋ ਸਕਦਾ ਹੈ ਨੁਕਸਾਨ

ਦੱਸ ਦਈਏ ਕਿ ਵਿਦੇਸ਼ਾਂ ਵਿੱਚ ਆਏ ਦਿਨੀਂ ਪੰਜਾਬੀਆਂ ਦੇ ਕਤਲ ਅਤੇ ਮੌਤਾਂ ਹੋ ਰਹੀਆਂ ਹਨ, ਪਰ ਫਿਰ ਵੀ ਪੰਜਾਬ ਦੀ ਨੌਜਵਾਨ ਪੀੜੀ ਅੱਗੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੀ ਹੈ।

Last Updated : Jan 15, 2023, 7:48 AM IST

ABOUT THE AUTHOR

...view details