ਫਿਰੋਜ਼ਪੁਰ:ਜ਼ਿਲ੍ਹੇ ਦੇ ਪਿੰਡ ਰੁਕਨਾ ਬਸਤੀ ਵਿਖੇ ਅਚਾਨਕ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਚ ਲਿਆ ਹੈ।
ਮਾਮਲੇ ਸਬੰਧੀ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਹ ਦੋਵੇਂ ਮ੍ਰਿਤਕ ਦੀ ਭੈਣ ਨੂੰ ਮਿਲਣ ਦੇ ਲਈ ਆਏ ਹੋਏ ਸੀ। ਥੋੜੀ ਦੇਰ ਭੈਣ ਦੇ ਘਰ ਰੁਕਣ ਤੋਂ ਬਾਅਦ ਮ੍ਰਿਤਕ ਨੇ ਉਸ ਨੂੰ ਬ੍ਰਿਜ ਦੇ ਕੋਲ ਉਤਾਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਜਾ ਰਿਹਾ ਹੈ। ਪਰ ਬਾਅਦ ਚ ਥੋੜੀ ਦੇਰ ਬਾਅਦ ਵਾਪਸ ਆ ਗਿਆ ਹੈ। ਪਰ ਜਦੋਂ ਉਹ ਪਿੰਡ ਕੋਲ ਪਹੁੰਚਣ ਲੱਗੇ ਤਾਂ ਉਸਨੂੰ ਘਬਰਾਹਟ ਹੋਣ ਲੱਗੀ ਅਤੇ ਜਮੀਨ ਤੇ ਡਿੱਗ ਪਿਆ। ਜਦੋ ਤੱਕ ਉਹ ਕਿਸੇ ਦੀ ਮਦਦ ਲੈਂਦਾ ਉਸ ਸਮੇਂ ਤੱਕ ਉਸਦੀ ਮੌਤ ਹੋ ਚੁਕੀ ਸੀ