ਪੰਜਾਬ

punjab

ETV Bharat / state

"ਲਾਰਾ ਲਾ ਕੇ ਵਿਦੇਸ਼ ਗਈ ਲਾੜੀ", ਪੰਜ ਸਾਲ ਤੋਂ ਕੈਨੇਡਾ ਜਾਣ ਲਈ ਪਤਨੀ ਦੀ ਰਾਹ ਦੇਖ ਰਿਹੈ ਪਤੀ - ਖੁਦਕੁਸ਼ੀ ਕਰਨ ਬਾਰੇ ਕਦਮ ਚੁੱਕੇ ਗਏ ਹਨ

ਗੁਰੂ ਹਰਸਹਾਏ ਦੇ ਪਿੰਡ ਹਾਜੀ ਬੇਟੂ ਵਾਸੀ 28 ਸਾਲਾ ਦਵਿੰਦਰਪਾਲ ਨਾਲ ਜਿਸ ਦਾ ਵਿਆਹ 29/09/2015 ਨੂੰ ਤਰਨਤਾਰਨ ਵਾਸੀ ਵਿੰਕਲ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਹੋਈ ਸੀ ਅਤੇ ਵਿਆਹ ਤੋਂ ਬਾਅਦ ਦਵਿੰਦਰਪਾਲ ਨੇ ਵਿੰਕਲ ਨੂੰ ਆਈਲੈੱਟਸ ਕਰਵਾਈ ਅਤੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਸਟੱਡੀ ਵੀਜ਼ਾ ਉੱਤੇ ਭੇਜਿਆ ਪਰ ਉੱਥੇ ਪਹੁੰਚ ਕੇ ਵਿੰਕਲ ਦੀਆਂ ਅੱਖਾਂ ਬਦਲ ਗਈਆਂ।

The bridegroom has been waiting for his wife to move to Canada for five years
ਪੰਜ ਸਾਲ ਤੋਂ ਕੈਨੇਡਾ ਜਾਣ ਲਈ ਪਤਨੀ ਦੀ ਰਾਹ ਦੇਖ ਰਿਹੈ ਪਤੀ

By

Published : Jun 9, 2022, 11:15 AM IST

ਫਿਰੋਜ਼ਪੁਰ :ਪੰਜਾਬ ਵਿੱਚ ਇਸ ਵੇਲੇ ਹਰ ਨੌਜਵਾਨ ਵਿੱਚ ਵਿਦੇਸ਼ ਜਾਣ ਲਈ ਹੋੜ ਲੱਗੀ ਹੋਈ ਹੈ। ਜ਼ਿਆਦਾਤਰ ਨੌਜਵਾਨ ਸਟੂਡੈਂਟ ਵੀਜ਼ੇ ਉੱਤੇ ਵਿਦੇਸ਼ ਜਾ ਰਹੇ ਹਨ। ਜਦਕਿ ਕੁੱਝ ਨੌਜਵਾਨ ਪਤਨੀ ਨੂੰ ਵਿਦੇਸ਼ ਭੇਜ ਕੇ ਉਸ ਤੋਂ ਬਾਅਦ ਸਪਾਊਸ ਕੋਟੇ ਦੇ ਉੱਤੇ ਜਾਣ ਵਾਲੇ ਤਰੀਕੇ ਵੀ ਅਪਣਾ ਰਹੇ ਹਨ ਪਰ ਇਨ੍ਹਾਂ ਮਾਮਲਿਆਂ ਵਿੱਚ ਕਈ ਥਾਂਵਾਂ ਉੱਤੇ ਧੋਖੇ ਵੀ ਹੋ ਰਹੇ ਹਨ। ਅਜਿਹਾ ਹੀ ਇੱਕ ਧੋਖਾ ਹੋਇਆ ਗੁਰੂ ਹਰਸਹਾਏ ਦੇ ਪਿੰਡ ਹਾਜੀ ਬੇਟੂ ਵਾਸੀ 28 ਸਾਲਾ ਦਵਿੰਦਰਪਾਲ ਨਾਲ ਜਿਸ ਦਾ ਵਿਆਹ 29/09/2015 ਨੂੰ ਤਰਨਤਾਰਨ ਵਾਸੀ ਵਿੰਕਲ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਹੋਈ ਸੀ ਅਤੇ ਵਿਆਹ ਤੋਂ ਬਾਅਦ ਦਵਿੰਦਰਪਾਲ ਨੇ ਵਿੰਕਲ ਨੂੰ ਆਈਲੈੱਟਸ ਕਰਵਾਈ ਅਤੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਸਟੱਡੀ ਵੀਜ਼ਾ ਉੱਤੇ ਭੇਜਿਆ ਪਰ ਉੱਥੇ ਪਹੁੰਚ ਕੇ ਵਿੰਕਲ ਦੀਆਂ ਅੱਖਾਂ ਬਦਲ ਗਈਆਂ।

ਇੱਥੋਂ ਤੱਕ ਕਿ ਵਿੰਕਲ ਨੇ ਦਵਿੰਦਰਪਾਲ ਦਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਪਰ ਆਧੁਨਿਕ ਆਈਟੀ ਟੈਕਨੋਲੋਜੀ ਤੋਂ ਜਾਗਰੂਕ ਦਵਿੰਦਰਪਾਲ ਨੇ ਜੀਮੇਲ ਰਾਹੀਂ ਵਿੰਕਲ ਦੀਆਂ ਸਾਰੀਆਂ ਸਕੀਮਾਂ ਦਾ ਪਤਾ ਕਰ ਲਿਆ ਕਿ ਉਹ ਆਪਣੇ ਪਤੀ ਦਵਿੰਦਰਪਾਲ ਦੀ ਬਜਾਏ ਆਪਣੇ ਮਾਤਾ-ਪਿਤਾ ਨੂੰ ਵਿਦੇਸ਼ ਬੁਲਾਣਾ ਚਾਹੁੰਦੀ ਹੈ। ਜਿਸ ਦੀਆਂ ਮੇਲ ਉੱਤੇ ਕਿਸੇ ਸਥਾਨਕ ਟਰੈਵਲ ਏਜੰਟ ਦੀਆਂ ਨੋਟੀਫਿਕੇਸ਼ਨ ਆਈਆਂ ਹੋਈਆਂ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਵਿੰਦਰ ਪਾਲ ਨੇ ਦੱਸਿਆ ਕਿ ਉਸ ਨੇ ਬਹੁਤ ਕੋਸ਼ਿਸ਼ਾਂ ਕਰ ਕੇ ਆਖਿਰਕਾਰ ਵਿੰਕਲ ਦਾ ਪਾਸਪੋਰਟ ਬਲਾਕ ਕਰਵਾ ਦਿੱਤਾ ਅਤੇ ਹੁਣ ਕੈਨੇਡਾ ਸਰਕਾਰ ਅੱਗੇ ਗੁਹਾਰ ਲਾ ਰਿਹਾ ਹੈ ਕਿ ਵਿੰਕਲ ਕਿਸੇ ਹੋਰ ਤਰੀਕੇ ਨਾਲ ਉਥੋਂ ਦੀ ਨਾਗਰਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਜੋ ਕਿ ਕੈਨੇਡਾ ਸਰਕਾਰ ਨਾਲ ਵੀ ਧੋਖਾ ਹੋਵੇਗਾ ਉਸ ਦੀ ਮੰਗ ਹੈ ਕਿ ਕੈਨੇਡਾ ਸਰਕਾਰ ਉਸ ਨੂੰ ਇਨ੍ਹਾਂ ਮਨਸੂਬਿਆਂ ਵਿੱਚ ਕਾਮਯਾਬ ਨਾ ਹੋਣ ਦੇਵੇ ਅਤੇ ਡਿਪੋਰਟ ਕਰ ਕੇ ਵਾਪਸ ਭੇਜੇ ਇਸ ਮੌਕੇ ਦਵਿੰਦਰ ਪਾਲ ਵੱਲੋਂ ਸਮਾਜਸੇਵੀ ਮਨੀਸ਼ਾ ਗੁਲਾਟੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਮੇਰੀ ਮਜਬੂਰੀ ਨੂੰ ਦੇਖਦੇ ਹੋਏ ਮੇਰੀ ਬਾਂਹ ਫੜੀ ਜਾਵੇ ਅਤੇ ਉਨ੍ਹਾਂ ਵੱਲੋਂ ਜੋ ਵੀ ਮਦਦ ਅਤੇ ਸਬੂਤ ਮਨੀਸ਼ਾ ਗੁਲਾਟੀ ਨੂੰ ਚਾਹੀਦੇ ਹਨ ਉਹ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾਣਗੇ।

ਪੰਜ ਸਾਲ ਤੋਂ ਕੈਨੇਡਾ ਜਾਣ ਲਈ ਪਤਨੀ ਦੀ ਰਾਹ ਦੇਖ ਰਿਹੈ ਪਤੀ

ਇਸ ਮੌਕੇ ਉਨ੍ਹਾਂ ਮਨੀਸ਼ਾ ਗੁਲਾਟੀ ਅੱਗੇ ਅਪੀਲ ਕੀਤੀ ਕਿ ਹਰ ਥਾਂ ਉੱਤੇ ਔਰਤ ਸਹੀ ਨਹੀਂ ਹੁੰਦੀ ਅਤੇ ਮਰਦ ਗਲਤ ਨਹੀਂ ਹੁੰਦੇ। ਇਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ ਅਤੇ ਉਸ ਦੀ ਮਦਦ ਕੀਤੀ ਜਾਵੇ। ਇਸ ਮੌਕੇ ਦਵਿੰਦਰ ਪਾਲ ਦੇ ਰਿਸ਼ਤੇਦਾਰ ਨੂੰ ਜਦ ਪੁੱਛਿਆ ਗਿਆ ਕਿ ਦਵਿੰਦਰਪਾਲ ਵੱਲੋਂ ਕਿਸ ਤਰ੍ਹਾਂ ਖੁਦਕੁਸ਼ੀ ਕਰਨ ਬਾਰੇ ਕਦਮ ਚੁੱਕੇ ਗਏ ਹਨ ਤਾਂ ਉਨ੍ਹਾਂ ਦੱਸਿਆ ਕਿ ਜਦ ਤੋਂ ਵਿੰਕਲ ਵਿਦੇਸ਼ ਗਈ ਹੈ ਅਤੇ ਉਸ ਨੂੰ ਧੋਖਾ ਦੇ ਚੁੱਕੀ ਹੈ। ਇਸ ਕਰਕੇ ਦਵਿੰਦਰਪਾਲ ਵੱਲੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਬਾਰੇ ਕਈ ਵਾਰ ਕਦਮ ਚੁੱਕੇ ਜਾ ਚੁੱਕੇ ਹਨ। ਜਿਸ ਨੂੰ ਬੜੀ ਮੁਸ਼ਕਲ ਨਾਲ ਸਮਝਾ ਕੇ ਸਾਡੇ ਵੱਲੋਂ ਰਾਹ ਤੇ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਵੀ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਅੱਗੇ ਅਪੀਲ ਕੀਤੀ ਕਿ ਇਸ ਨੂੰ ਇਸ ਮੁਸ਼ਕਲ ਦੀ ਘੜੀ ਵਿੱਚੋਂ ਕੱਢਿਆ ਜਾਵੇ ਅਤੇ ਇਸ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਵੀ ਮਨੀਸ਼ਾ ਗੁਲਾਟੀ ਸਮਾਜਸੇਵੀ ਨੂੰ ਅਪੀਲ ਕੀਤੀ ਕਿ ਇਸ ਦਾ ਸਾਥ ਜ਼ਰੂਰ ਦਿੱਤਾ ਜਾਵੇ ਕਿਉਂਕਿ ਦਵਿੰਦਰਪਾਲ ਬਿਲਕੁਲ ਹੀ ਸੱਚਾ ਹੈ।

ਇਹ ਵੀ ਪੜ੍ਹੋ :ਟਲਿਆ ਵੱਡਾ ਹਾਦਸਾ, ਪੈਟਰੋਲੀਅਮ ਪਦਾਰਥ ਲੈ ਕੇ ਜਾ ਰਹੇ ਟੈਂਕਰ ਨੂੰ ਲੱਗੀ ਅੱਗ

ABOUT THE AUTHOR

...view details