ਪੰਜਾਬ

punjab

ETV Bharat / state

ਜਦੋਂ ਵਿਦੇਸ਼ ਜਾਣ ਦੇ ਸੁਪਨੇ ਨਹੀਂ ਹੋਏ ਪੂਰੇ ਤਾਂ 2 ਨੌਜਵਾਨਾਂ ਨੇ ਕੀਤੀ ਖ਼ੁਦਕੁਸ਼ੀ - ਪ੍ਰਾਈਵੇਟ ਹਸਪਤਾਲ

ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ (Talwandi Bhai, a rural constituency of Ferozepur) ਦੇ ਨੇੜਲੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੇ ਨੌਜਵਾਨ ਹਰਵਿੰਦਰ ਸਿੰਘ ਉਮਰ 20 ਸਾਲ ਪੁੱਤਰ ਹਰਚੰਦ ਸਿੰਘ ਅਤੇ ਉਸਦਾ ਦੋਸਤ ਲਵਵੀਰ ਸਿੰਘ ਉਮਰ 20 ਸਾਲ ਪੁੱਤਰ ਜੁਗਰਾਜ ਸਿੰਘ ਵਾਸੀ ਉਗੋਕੇ ਜ਼ਿਲ੍ਹਾ ਫਿਰੋਜ਼ਪੁਰ ਨੇ ਬੀਤੀ ਦੇਰ ਸ਼ਾਮ ਸਲਫਾਸ ਨਿਗਲ ਲਈ।

ਜਦੋਂ ਵਿਦੇਸ਼ ਜਾਣ ਦੇ ਸੁਪਨੇ ਨਹੀਂ ਹੋਏ ਪੂਰੇ ਤਾਂ ਦੋ ਨੌਜਵਾਨਾਂ ਨੇ ਕੀਤੀ ਖ਼ੁਦਕੁਸ਼ੀ
ਜਦੋਂ ਵਿਦੇਸ਼ ਜਾਣ ਦੇ ਸੁਪਨੇ ਨਹੀਂ ਹੋਏ ਪੂਰੇ ਤਾਂ ਦੋ ਨੌਜਵਾਨਾਂ ਨੇ ਕੀਤੀ ਖ਼ੁਦਕੁਸ਼ੀ

By

Published : Nov 28, 2021, 10:58 PM IST

ਫਿਰੋਜ਼ਪੁਰ:ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ (Talwandi Bhai, a rural constituency of Ferozepur) ਦੇ ਨੇੜਲੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੇ ਨੌਜਵਾਨ ਹਰਵਿੰਦਰ ਸਿੰਘ ਉਮਰ 20 ਸਾਲ ਪੁੱਤਰ ਹਰਚੰਦ ਸਿੰਘ ਅਤੇ ਉਸਦਾ ਦੋਸਤ ਲਵਵੀਰ ਸਿੰਘ ਉਮਰ 20 ਸਾਲ ਪੁੱਤਰ ਜੁਗਰਾਜ ਸਿੰਘ ਵਾਸੀ ਉਗੋਕੇ ਜ਼ਿਲ੍ਹਾ ਫਿਰੋਜ਼ਪੁਰ ਨੇ ਬੀਤੀ ਦੇਰ ਸ਼ਾਮ ਸਲਫਾਸ ਨਿਗਲ ਲਈ।

ਸਲਫਾਸ ਨਿਗਲਣ ਤੋਂ ਬਾਅਦ ਦੋਨੋਂ ਨੌਜਵਾਨ ਤਲਵੰਡੀ ਭਾਈ ਦੇ ਇੱਕ ਪ੍ਰਾਈਵੇਟ ਹਸਪਤਾਲ (Private hospital) ਵਿੱਚ ਆ ਗਏ। ਜਿੱਥੇ ਉਨ੍ਹਾਂ ਦੇ ਪਿੰਡ ਵਸਨੀਕ ਵੀ ਆ ਗਏ ਅਤੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਦਕੀ ਹਸਪਤਾਲ ਲਿਜਾਇਆ ਗਿਆ, ਪਰ ਮੁੱਦਕੀ ਵੀ ਡਾਕਟਰ ਨੇ ਉਨ੍ਹਾਂ ਨੂੰ ਹੱਥ ਨਹੀਂ ਪਾਇਆ। ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (Sri Guru Gobind Singh Medical College) ਲਿਜਾਇਆ ਗਿਆ ਪਰ ਉਨ੍ਹਾਂ ਦੋਨਾਂ ਨੇ ਇੱਕੋ ਸਮੇਂ ਦਮ ਤੋੜ੍ਹ ਦਿੱਤਾ।

ਜਦੋਂ ਵਿਦੇਸ਼ ਜਾਣ ਦੇ ਸੁਪਨੇ ਨਹੀਂ ਹੋਏ ਪੂਰੇ ਤਾਂ ਦੋ ਨੌਜਵਾਨਾਂ ਨੇ ਕੀਤੀ ਖ਼ੁਦਕੁਸ਼ੀ
ਇਸ ਸਬੰਧੀ ਮ੍ਰਿਤਕ ਹਰਵਿੰਦਰ ਸਿੰਘ ਦੇ ਚਾਚਾ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਨੋਂ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਸਨ, ਉਹ ਦੋਵੇਂ ਜਲੰਧਰ ਕਿਸੇ ਏਜੰਟ ਕੋਲ ਗਏ ਸਨ, ਜਿਨ੍ਹਾਂ ਦੀ ਗੱਲ ਸਿਰੇ ਨਹੀਂ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ।

ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਲਵਵੀਰ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਵੀ ਆਪਣੀ ਮਾਂ ਅਤੇ ਭੈਣਾਂ ਦਾ ਸਹਾਰਾ ਸੀ। ਘਟਨਾ ਦਾ ਪਤਾ ਲੱਗਣ 'ਤੇ ਦੋਵਾਂ ਪਿੰਡਾਂ ਵਿੱਚ ਮਾਤਮ ਛਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇ ਨੌਜਵਾਨ ਚੰਗੇ ਦੋਸਤ ਸਨ ਅਤੇ ਦੋਵੇਂ ਦੋਸਤਾਂ ਵਿੱਚ ਬਹੁਤ ਜ਼ਿਆਦਾ ਪਿਆਰ ਸੀ।

ਇਸੇ ਦੌਰਾਨ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਗੁਆਂਢਣ ਵੱਲੋਂ ਬੱਚੀ ਦਾ ਬੇਰਹਿਮੀ ਨਾਲ ਕਤਲ, ਵੀਡੀਓ ਆਈ ਸਾਹਮਣੇ

ABOUT THE AUTHOR

...view details