ਫ਼ਿਰੋਜ਼ਪੁਰ : ਜਦੋਂ ਦਾ ਡੀਜੇ ਆਇਆ, ਤਿਰੰਜਣਾਂ 'ਚੋਂ ਸੱਭਿਆਚਾਰ ਭਜਾਇਆ। ਪਰ ਹੁਣ ਇਸ ਸੱਭਿਆਚਾਰ ਨੂੰ ਜੀਵਤ ਰੱਖਣ ਲਈ ਸੁਹਾਣੀਆਂ ਤੇ ਮੁਟਿਆਰਾਂ ਅੱਗੇ ਆਈਆਂ ਹਨ। ਇਨ੍ਹਾਂ ਸੁਹਾਣੀਆਂ ਤੇ ਮੁਟਿਆਰਾਂ ਨੇ ਜ਼ੀਰਾ ਦੇ ਪਿੰਡ ਚੂਚਕ ਵਿੰਡ ਦੇ ਇਕੱਠੀਆਂ ਹੋ ਕੇਤੀਆਂ ਦੇ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ।
ਇਸ ਦੌਰਾਨ ਜਦ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਤੇ ਔਰਤਾਂ ਸਜ ਸੰਵਰ ਕੇ ਆਉਂਦੀਆਂ ਹਨ ਤੇ ਗਿੱਧਾ ਬੋਲੀਆਂ ਤੇ ਭੰਗੜਾ ਪਾਉਂਦੀਆਂ ਹਨ। ਇਸ ਮੌਕੇ ਕੁਝ ਨੇ ਕਿਹਾ ਕਿ ਇਸ ਤਿਉਹਾਰ ਤੇ ਪੀਂਘਾਂ ਝੂਟੀਆਂ ਜਾਂਦੀਆਂ ਹਨ ਤੇ ਪੁਰਾਣੀਆਂ ਵਿੱਛੜੀਆਂ ਹੋਈਆਂ ਸਹੇਲੀਆਂ ਵੀ ਮਿਲ ਜਾਂਦੀਆਂ ਹਨ।