ਫ਼ਿਰੋਜ਼ਪੁਰ: ਹਾੜੀ ਦੇ ਸੀਜਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ। ਪਰ ਹਾਲੇ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਮੰਡੀਆਂ ਵਿੱਚ ਨਹੀਂ ਆਇਆ ਹੈ। ਮੰਡੀ ਦੀ ਹਾਲਤ ਵੀ ਤਰਸਯੋਗ ਹੈ।
ਕਣਕ ਦੇ ਸੀਜ਼ਨ ਲਈ ਸਰਕਾਰੀ ਖਰੀਦ ਸ਼ੁਰੂ, ਮੰਡੀਆਂ ਦੀ ਹਾਲਤ ਬਦਹਾਲ - ਪੰਜਾਬ
ਕਣਕ ਦੀ ਸਰਕਾਰੀ ਖਰੀਦ ਹੋਈ ਸ਼ੁਰੂ, ਮੰਡੀਆਂ ਦਾ ਹਾਲ ਬਦਹਾਲ। ਖਰੀਦ ਨੂੰ ਲੈ ਕੇ ਤਿਆਰੀਆਂ ਵੀ ਨਹੀਂ ਹੋਈਆਂ ਮੁਕੰਮਲ। ਮਾਰਕੀਟ ਕਮੇਟੀ ਦੇ ਅਧਿਕਾਰੀ ਦੇ ਬੋਲ ਕੁੱਝ ਹੋਰ, ਪਰ ਤਸਵੀਰਾਂ ਕੁੱਝ ਹੋਰ ਕਰ ਰਹੀਆਂ ਬਿਆਨ।
ਮੰਡੀ।
ਮਾਰਕੀਟ ਕਮੇਟੀ ਦੇ ਅਧਿਕਾਰੀ ਆਪਣੇ ਪੂਰੇ ਪ੍ਰਬੰਧ ਹੋਣ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ ਕੈਮਰਾ ਤੋਂ ਲਈਆਂ ਤਸਵੀਰਾਂ ਕੁਝ ਹੋਰ ਹੀ ਵਿਖਾ ਰਿਹਾ ਹੈ। ਮੰਡੀ ਵਿੱਚ ਬਿਜਲੀ ਦੀਆਂ ਤਾਰਾਂ ਨੰਗੀਆਂ ਪਈਆਂ ਹੋਈਆਂ ਹਨ ਜਿਸ ਨਾਲ ਕਦੇ ਵੀ, ਕੋਈ ਹਾਦਸਾ ਵਾਪਰ ਸਕਦਾ ਹੈ। ਥਾਂ-ਥਾਂ ਲੱਗੇ ਹਨ ਗੰਦਗੀ ਦੇ ਢੇਰ ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ।