ਪੰਜਾਬ

punjab

ETV Bharat / state

ਜੰਗ ਲੱਗਣ ਨਾਲ ਸਰਹੱਦ ਨੇੜਲੇ ਲੋਕਾਂ 'ਤੇ ਕੀ ਬੀਤਦੀ ਹੈ, ਵਿਸ਼ੇਸ਼ ਰਿਪੋਰਟ - border area

ਪੁਲਵਾਮਾ ਹਮਲੇ ਤੇ ਲੋਕ ਕਰ ਰਹੇ ਨੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਮੰਗ, ਸਰਹੱਦੀ ਲੋਕਾਂ ਦਾ ਕਹਿਣਾ ਹੈ ਕਿ ਜੰਗ ਲੱਗਣ ਨਾਲ ਉਨ੍ਹਾਂ ਦਾ ਸਾਰਾ ਕੁਝ ਬਰਬਾਦ ਹੋ ਜਾਂਦਾ ਹੈ ਤੇ ਉਹ ਘਰ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦੇ ਹਨ,

as

By

Published : Feb 25, 2019, 4:39 PM IST

ਫ਼ਿਰੋਜ਼ਪੁਰ: ਪੁਲਵਾਮਾ ਵਿੱਚ ਹੋਏ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਨਾਅ ਵਧਦਾ ਜਾ ਰਿਹਾ ਹੈ ਜਿੱਥੇ ਪੂਰਾ ਦੇਸ਼ ਪਾਕਿਸਾਤਨ ਤੋਂ ਬਦਲਾ ਲੈਣ ਦੀ ਗੱਲ ਕਹਿ ਰਿਹਾ ਹੈ ਉੱਥੇ ਹੀ ਭਾਰਤ ਪਾਕਿਸਾਤਨ ਸਰਹੱਦ ਦੇ ਨਜ਼ਦੀਕ ਰਹਿੰਦੇ ਲੋਕਾਂ ਦੇ ਕੀ ਵਿਚਾਰ ਹਨ ਆਉ ਜਾਣਦੇ ਹਾਂ।

ਜੰਗ ਲੱਗਣ ਨਾਲ ਸਰਹੱਦ ਨੇੜਲੇ ਲੋਕਾਂ 'ਤੇ ਕੀ ਬੀਤਦੀ ਹੈ, ਵਿਸ਼ੇਸ਼ ਰਿਪੋਰਟ

ਸਰਹੱਦ ਦੇ ਨਜ਼ਦੀਕ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਜੰਗ ਲਗਦੀ ਹੈ ਉਦੋਂ ਸਭ ਤੋਂ ਪਹਿਲਾਂ ਪਿੰਡ ਖਾਲੀ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਮਜਬੂਰਨ ਘਰ ਬਾਰ ਛੱਡ ਕੇ ਡੰਗਰ ਲੈ ਕੇ ਰਿਸ਼ਤੇਦਾਰਾਂ ਕੋਲ ਜਾਣਾ ਪੈਦਾਂ ਹੈ ਜਾਂ ਫਿਰ ਪ੍ਰਸ਼ਾਸਨ ਵੱਲੋਂ ਬਣਾਏ ਗਏ ਕੈਂਪਾਂ ਵਿੱਚ ਜਾਣਾ ਪੈਂਦਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਜਾਂਦਾ ਹੈ ਸਕੂਲ ਬੰਦ ਹੋ ਜਾਂਦੇ ਹਨ। ਖੇਤੀ ਬਾੜੀ ਬਰਬਾਦ ਹੋ ਜਾਂਦੀ ਹੈ ਪਰ ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਪਾਕਿਸਤਾਨ ਤੋਂ ਬਦਲਾ ਲੈਣਾ ਚਾਹੀਦਾ ਹੈ।

ABOUT THE AUTHOR

...view details