ਫ਼ਿਰੋਜ਼ਪੁਰ: ਸ਼ਹਿਰ ਗੈਂਗਲੈਂਡ ਬਣਦਾ ਜਾ ਰਿਹਾ ਹੈ। ਸ਼ਹਿਰ ਵਿੱਚ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਦੇ ਚਲਦਿਆਂ ਬੀਤੀ ਰਾਤ ਥਾਣਾ ਸਿਟੀ ਅਧੀਨ ਦੋ ਥਾਂਵਾਂ ਉੱਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਾਰਡਰ ਰੋਡ ਬਸਤੀ ਸੁਨਵਾਂ ਫਾਈਨਾਂਸਰ ਉੱਤੇ ਗੋਲੀਆਂ ਚਲਾਈਆਂ।
ਗਾਂਧੀ ਨਗਰ ਵਿੱਚ ਹਮਲਾਵਰਾਂ ਨੇ ਸ਼ਹਿਰ ਦੇ ਵਾਰਡ ਨੰਬਰ 29 ਦੇ ਸਾਬਕਾ ਕੌਂਸਲਰ ਅਮਰਜੀਤ ਨਾਰੰਗ ਉਰਫ ਸੋਨੂੰ ਦੀ ਲੱਤ ਵਿੱਚ ਗੋਲੀਆਂ ਮਾਰੀਆਂ। ਸੋਨੂੰ ਦੀ ਇੱਕ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਹਨ ਅਤੇ ਉਹ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ।