ਪੰਜਾਬ

punjab

ETV Bharat / state

ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ 'ਚ ਵੀਵੀਪੈਟ ਮਸ਼ੀਨਾਂ, 23 ਨੂੰ ਹੋਵੇਗੀ ਕਾਊਂਟਿੰਗ - ਫ਼ਿਰੋਜ਼ਪੁਰ

23 ਮਈ ਨੂੰ ਹੋਣ ਜਾ ਰਹੀਆਂ ਵੋਟਾਂ ਦੀ ਗਿਣਤੀ ਲਈ ਫ਼ਿਰੋਜ਼ਪੁਰ ਦੇ ਇੰਜੀਨਿਅਰਿੰਗ ਕਾਲਜ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ। ਮੀਡੀਆ ਕਵਰੇਜ ਲਈ ਬਣਾਇਆ ਜਾਵੇਗਾ ਮੀਡੀਆ ਸੈਂਟਰ।

Voting Counting

By

Published : May 20, 2019, 6:13 PM IST

ਫ਼ਿਰੋਜ਼ਪੁਰ: 23 ਮਈ ਨੂੰ ਹੋਣ ਜਾ ਰਹੀਆਂ ਵੋਟਾਂ ਦੀ ਗਿਣਤੀ ਲਈ ਫ਼ਿਰੋਜ਼ਪੁਰ ਦੇ ਦੇਵਰਾਜ ਹਾਈਟੈਕ ਇੰਜੀਨਿਅਰਿੰਗ ਕਾਲਜ ਵਿੱਚ ਵੀਵੀਪੈਟ ਮਸ਼ੀਨਾਂ ਨੂੰ ਤਿੰਨ ਲੇਅਰ ਦੀ ਸੁਰੱਖਿਆ ਵਿੱਚ ਰੱਖਿਆ ਗਿਆ ਹੈ।

ਵੇਖੋ ਵੀਡੀਓ।
ਇਸ ਦੀ ਪਹਿਲੀ ਕਤਾਰ ਵਿੱਚ ਪੰਜਾਬ ਪੁਲਿਸ ਹੈ, ਦੂਜੀ ਕਤਾਰ ਵਿੱਚ ਪੰਜਾਬ ਪੁਲਿਸ ਦੀ ਰਿਜ਼ਰਵ ਫ਼ੋਰਸ ਹੈ ਅਤੇ ਸਟਰਾਂਗ ਰੂਮ ਦੇ ਬਾਹਰ ਪੈਰਾ ਮਿਲਟਰੀ ਫ਼ੋਰਸ ਤਾਇਨਾਤ ਕੀਤੀ ਗਈ ਹੈ ਜੋ ਕਿ ਕਿਸੇ ਨੂੰ ਸਟਰਾਂਗ ਰੂਮ ਦੇ ਕੋਲ ਨਹੀਂ ਆਉਣ ਦਿੰਦੇ।ਹਰ ਥਾਂ ਉੱਤੇ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਦੱਸਿਆ ਕਿ ਸਾਰਾ ਸਿਸਟਮ ਆਨਲਾਈਨ ਹੈ ਕਿਸੇ ਨੂੰ ਮੇਨ ਗੇਟ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਕਾਊਂਟਿੰਗ ਸੈਂਟਰ ਵਿੱਚ ਮੀਡੀਆ ਕਵਰੇਜ ਲਈ ਮੀਡੀਆ ਸੈਂਟਰ ਬਣਇਆ ਜਾਵੇਗਾ ਜਿੱਥੇ ਹਰ ਰਾਉਂਡ ਦੀ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਜਾਵੇਗੀ।

ABOUT THE AUTHOR

...view details