ਫ਼ਿਰੋਜ਼ਪੁਰ: ਨਗਰ ਨਿਗਮ ਚੋਣਾਂ 2021 ਤਲਵੰਡੀ ਭਾਈ ਦੇ ਪੋਲਿੰਗ ਸਟੇਸ਼ਨਾਂ ਤੇ ਵੋਟਾਂ ਅਮਨ ਅਮਾਨ ਨਾਲ ਪਈਆਂ। ਵੋਟਰਾਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਲਵੰਡੀ ਭਾਈ ਵਿੱਚ ਉਨ੍ਹਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣਗੀਆਂ ਜਿਨ੍ਹਾਂ ਨੇ ਵਾਰਡਾਂ ਵਿੱਚ ਸਹੀ ਕੰਮ ਕੀਤੇ ਹਨ। ਵੋਟਰਾਂ ਵੱਲੋਂ ਬਗੈਰ ਕਿਸੇ ਡਰ ਤੋਂ ਵਾਰਡਾਂ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਗਈਆਂ।
ਤਲਵੰਡੀ ਭਾਈ 'ਚ ਅਮਨ-ਅਮਾਨ ਨਾਲ ਪਈਆਂ ਵੋਟਾਂ - ਤਲਵੰਡੀ ਭਾਈ
ਨਗਰ ਨਿਗਮ ਚੋਣਾਂ 2021 ਤਲਵੰਡੀ ਭਾਈ ਦੇ ਪੋਲਿੰਗ ਸਟੇਸ਼ਨਾਂ ਤੇ ਵੋਟਾਂ ਅਮਨ-ਅਮਾਨ ਨਾਲ ਪਈਆਂ। ਵੋਟਰਾਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਲਵੰਡੀ ਭਾਈ ਵਿੱਚ ਉਨ੍ਹਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣਗੀਆਂ ਜਿਨ੍ਹਾਂ ਨੇ ਵਾਰਡਾਂ ਵਿੱਚ ਸਹੀ ਕੰਮ ਕੀਤੇ ਹਨ।
ਤਲਵੰਡੀ ਭਾਈ 'ਚ ਅਮਨ-ਅਮਾਨ ਨਾਲ ਪਈਆਂ ਵੋਟਾਂ
ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਦਾਅਵਾ ਕੀਤਾ ਗਿਆ ਕਿ ਤਲਵੰਡੀ ਭਾਈ ਵਿੱਚ ਐਸਐਸਪੀ ਭਗੀਰਥ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੀ ਸਖ਼ਤੀ ਕੀਤੀ ਗਈ ਹੈ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਪੋਲਿੰਗ ਬੂਥ 'ਤੇ ਨਹੀਂ ਆਉਣ ਦਿੱਤਾ। ਪੁਲਿਸ ਪ੍ਰਸ਼ਾਸਨ ਦੀ ਵੱਡੀ ਟੀਮ ਤਲਵੰਡੀ ਭਾਈ ਵਿੱਚ ਲਾਈ ਗਈ ਹੈ।