ਫਿਰੋਜ਼ਪੁਰ: ਪਿੰਡ ਮੱਲਵਾਲ ਵਿਖੇ ਵੇਰਕਾ ਮਿਲਕ ਪਲਾਂਟ (Verka Milk Plant) ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡਾ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲਾਂ ਇਸ ਪਲਾਂਟ ਦੇ ਵਿੱਚ ਸਿਰਫ ਦੁੱਧ ਇਕੱਠਾ ਕੀਤਾ ਜਾਂਦਾ ਸੀ ਅਤੇ ਇੱਥੋਂ ਦੂਜੇ ਪਲਾਂਟ ਨੂੰ ਭੇਜਿਆ ਜਾਂਦਾ ਸੀ ਹੁਣ ਇਸ ਪਲਾਂਟ ਵਿੱਚ ਦੁੱਧ, ਦਹੀ, ਪਨੀਰ ਅਤੇ ਘਿਓ ਦਾ ਉਤਪਾਦਨ ਵੀ ਹੋਵੇਗਾ ਜਿਸ ਨਾਲ ਨਾ ਸਿਰਫ ਫਿਰੋਜ਼ਪੁਰ ਵਰਗੇ ਸਰਹੱਦੀ ਖੇਤਰ (Border area) ਵਿੱਚ ਰੁਜ਼ਗਾਰ ਵਧੇਗਾ, ਸਗੋਂ ਉਨ੍ਹਾਂ ਲੋਕਾਂ ਨੂੰ ਵੀ ਲਾਭ ਹੋਵੇਗਾ ਜੋ ਪਸ਼ੂ ਪਾਲਣ (Animal husbandry) ਦੇ ਧੰਦੇ ਨਾਲ ਜੁੜੇ ਹੋਏ ਹਨ। ਇਹ ਸ਼ਬਦ ਪੰਜਾਬ ਮਿਲਕਫੈੱਡ ਦੇ ਨਵ ਨਿਯੁਕਤ ਡਾਇਰੈਕਟਰ ਅਤੇ ਫਿਰੋਜ਼ਪੁਰ ਮਿਲਕਫੈਡ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਕਹੇ ਹਨ।
ਵੇਰਕਾ ਮਿਲਕ ਪਲਾਂਟ ਦੇ ਜੀਐਮ ਬਿਕਰਮ ਸਿੰਘ ਮਾਹਲ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਦੇ ਫਿਰੋਜ਼ਪੁਰ ਦੇ 12 ਜ਼ੋਨਾਂ ਜੋ ਕਿ ਹਰੀਕੇ ਤੋਂ ਅਬੋਹਰ ਤੱਕ ਦਾ ਖੇਤਰ ਹੈਅੱਜ ਅਸੀਂ 12 ਡਾਇਰੈਕਟਰ ਅਤੇ ਇੱਕ ਚੇਅਰਮੈਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਟੀਮ ਇਸ ਪਲਾਂਟ ਲਈ ਕੰਮ ਕਰੇਗੀ।