ਫ਼ਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਕਮਾਲਾ ਬੋਦਲਾ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਕਰੀਬ 34 ਲੱਖ ਰੁਪਏ ਨਕਦ ਅਤੇ 48 ਤੋਲੇ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਪੀੜਤ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸਦੀ ਪਤਨੀ ਸੁਖਬੀਰ ਕੌਰ ਘਰ ਵਿੱਚ ’ਚ ਸੁੱਤੇ ਹੋਏ ਸੀ ਅਤੇ ਚੋਰਾਂ ਨੇ ਘਰ ਚ ਦਾਖਲ ਹੋ ਕੇ ਕਮਰੇ ਚ ਪਈਆਂ ਲੋਹੇ ਦੀਆਂ ਅਲਮਾਰੀਆ ਦੇ ਲਾਕਰ ਤੋੜ ਕੇ 34 ਲੱਖ ਰੁਪਏ ਦੇ ਕਰੀਬ ਨਗਦੀ ਅਤੇ 48 ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਸਦਾ ਇੱਕ ਲੜਕਾ ਪੁਲਿਸ ਡਿਊਟੀ ’ਤੇ ਗਿਆ ਹੋਇਆ ਸੀ ਤੇ ਦੂਜਾ ਲੜਕਾ ਅਤੇ ਦੋਵੇਂ ਨੂੰਹਾਂ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸੀ। ਉਨ੍ਹਾਂ ਦੱਸਿਆ ਕਿ ਉਸਦੀ ਆੜਤ ਦੀ ਦੁਕਾਨ ਤੇ ਹੈ ਅਤੇ ਇਹ ਸਾਰਾ ਪੈਸਾ ਕਿਸਾਨਾਂ ਨੂੰ ਦੇਣ ਲਈ ਵੱਖ-ਵੱਖ ਬੈਂਕਾਂ ਤੋਂ ਕੱਢਵਾ ਕੇ ਘਰ ਦੀਆਂ ਅਲਮਾਰੀਆਂ ’ਚ ਰੱਖਿਆ ਹੋਇਆ ਸੀ। ਜਿਨ੍ਹਾਂ ਨੂੰ ਚੋਰ ਲੈ ਕੇ ਫਰਾਰ ਹੋ ਗਏ ਹਨ।
ਬੇਖੌਫ ਚੋਰ 34 ਲੱਖ ਨਗਦੀ ਤੇ 48 ਤੋਲਾ ਸੋਨਾ ਲੈ ਕੇ ਫਰਾਰ
ਬੇਖੌਫ ਚੋਰਾਂ ਨੇ ਪਿੰਡ ਕਮਾਲਾ ਬੋਦਲਾ 34 ਲੱਖ ਰੁਪਏ ਨਕਦ ਅਤੇ 48 ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਰਾਤ ਨੂੰ ਚੋਰਾਂ ਵੱਲੋਂ ਲੋਹੇ ਦੀਆਂ ਅਲਮਾਰੀਆਂ ਤੋੜ ਕੇ ਲੱਖਾਂ ਹੀ ਰੁਪਏ ਅਤੇ 48 ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੇਖੌਫ ਚੋਰ 34 ਲੱਖ ਤੇ 48 ਤੋਲਾ ਸੋਨਾ ਲੈ ਕੇ ਹੋਏ ਫਰਾਰ
ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਕਸ਼ਮੀਰ ਸਿੰਘ ਅਤੇ ਉਸਦੀ ਪਤਨੀ ਹੀ ਘਰ ਵਿੱਚ ਸੀ ਅਤੇ ਬਾਕੀ ਪਰਿਵਾਰ ਘਰੋਂ ਬਾਹਰ ਸੀ। ਚੋਰਾਂ ਲੋਹੇ ਦੀ ਜਾਲੀ ਤੋੜ ਕੇ ਅੰਦਰ ਦਾਖਲ ਹੋਏ ਜਿੱਥੇ ਉਨ੍ਹਾਂ ਨੇ ਲੋਹੇ ਦੀਆਂ ਅਲਮਾਰੀਆਂ ਤੋੜ ਕੇ ਇਹ ਸਭ ਚੋਰੀ ਕਰ ਲਿਆ। ਥਾਣਾ ਮੁਖੀ ਦੱਸਿਆ ਕਿ ਇਹ ਚੋਰੀ ਦੀ ਵਾਰਦਾਤ ਕਿਸੇ ਭੇਤੀ ਦਾ ਕੰਮ ਹੈ। ਪੁਲਿਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਚੋਰਾਂ ਦੀ ਭਾਲ ਸੁਰੂ ਕਰ ਦਿੱਤੀ ਹੈ।