ਫਾਜ਼ਿਲਕਾ: ਬਾਰਡਰ ’ਤੇ ਪੈਂਦੇ ਪਿੰਡ ਗਹਿਲੇ ਵਾਲਾ ’ਚ ਬੀਤੇ ਦਿਨ ਸਾਬਕਾ ਸਰਪੰਚ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਫੌਜੀ ਭਤੀਜੇ ਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਸ ਘਟਨਾ ਸਬੰਧੀ ਮ੍ਰਿਤਕ ਸੰਦੀਪ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਦੇ ਰਿਸ਼ਤੇ ਦੀ ਗੱਲ ਉਸ ਦੀ ਨਨਾਣ ਦੀ ਕੁੜੀ ਨਾਲ ਚਲਦੀ ਸੀ। ਲੜਕੇ ਦਾ ਚਾਚਾ ਦੇਸਾ ਸਿੰਘ ਰਿਸ਼ਤਾ ਸਿਰੇ ਨਹੀਂ ਚੜ੍ਹਨ ਦਿੰਦਾ ਸੀ ਜਿਸਨੂੰ ਲੈ ਕੇ ਆਪਸੀ ਪਰਿਵਾਰਾਂ ’ਚ ਤਕਰਾਰ ਪੈਦਾ ਹੋ ਗਈ ਹੋ ਜਾਣ ਕਰਕੇ ਅੱਜ ਉਹਦੇ ਚਾਚੇ ਵੱਲੋਂ ਉਸਦੇ ਬੇਟੇ ਨੂੰ ਬੁਲਾ ਕੇ ਗੋਲੀ ਮਾਰ ਕੇ ਹੱਤਿਆ ਕਰ ਦੇਸਾ ਸਿੰਘ ਨੇ ਆਪਣੀ ਲਾਇਸੰਸੀ ਹਥਿਆਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਸਬੰਧ ਵਿਚ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਪਲਵਿੰਦਰ ਨੇ ਕਿਹਾ ਕਿ ਸੰਦੀਪ ਸਿੰਘ ਦੀ ਆਪਣੀ ਭੂਆ ਦੀ ਕੁੜੀ ਨਾਲ ਰਿਸ਼ਤੇ ਦੀ ਗੱਲ ਚਲਦੀ ਸੀ। ਪੀੜਤ ਪਰਿਵਾਰ ਨੂੰ ਸ਼ੱਕ ਸੀ ਇਹ ਰਿਸ਼ਤਾ ਦੇ ਦੇਸਾ ਸਿੰਘ ਹੋਣ ਨਹੀਂ ਦੇ ਰਿਹਾ ਸੀ ਜਿਸ ਕਰਕੇ ਦੋਨਾਂ ਪਰਿਵਾਰਾਂ ਵਿੱਚ ਤਕਰਾਰ ਵੱਧ ਗਈ।
ਮੌਤ ਤੋਂ ਪਹਿਲਾਂ ਸੰਦੀਪ ਸਿੰਘ ਫੌਜੀ ਵੱਲੋਂ ਗੁਰਦੁਆਰੇ ਵਿਚ ਆਪਣੇ ਚਾਚੇ ਨਾਲ ਝਗੜਾ ਕੀਤਾ ਗਿਆ। ਇਸ ਤੋਂ ਬਾਅਦ ਵਿੱਚ ਉਹ ਆਪਣੇ ਸਾਥੀਆਂ ਨੂੰ ਲੈ ਕੇ ਆਪਣੇ ਚਾਚੇ ਦੇ ਘਰ ਝਗੜਾ ਕਰਨ ਗਿਆ ਜਿਸਦੇ ਬਚਾਅ ਵਜੋਂ ਦੇਸਾ ਸਿੰਘ ਵੱਲੋਂ ਗੋਲੀ ਚਲਾਈ ਗਈ, ਇਸ ਝਗੜੇ ਦੌਰਾਨ ਗੋਲੀ ਲੱਗਣ ਕਾਰਨ ਸੰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅੱਖਾਂ ਨਾ ਹੋਣ ਦੇ ਬਾਵਜੁਦ ਗਿਆਨ ਚੰਦ ਕਰ ਰਿਹਾ ਮਨੁੱਖਤਾ ਦੀ ਸੇਵਾ