ਫਰੀਦਕੋਟ: ਦੇਰ ਸ਼ਾਮ ਜ਼ਿਲ੍ਹ ਦੇ ਭੋਲੂਵਾਲਾ ਰੋਡ ਤੇ ਬਣੀ ਸੀਮਿੰਟ ਫੈਕਟਰੀ ਦੇ ਸਾਹਮਣੇ ਇੱਕ ਦਰਦਨਾਕ ਹਾਦਸੇ ਦੌਰਾਨ 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਹਵਾ ’ਚ ਉੱਡ ਹੇਠਾਂ ਡਿੱਗੇ। ਹਾਸਦੇ ’ਚ 2 ਮੋਟਰਸਾਈਕਲ ਸਵਾਲਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 2 ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜਗਸੀਰ ਸਿੰਘ ਤੇ ਕਿੱਕਰ ਸਿੰਘ ਵੱਜੋਂ ਹੋਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ। ਤਸਵੀਰਾਂ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮੋਟਸਾਈਕਲ ਓਵਰ ਸਪੀਡ ਸਨ ਜਿਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ।
ਦਰਦਨਾਕ ਹਾਦਸੇ 'ਚ 2 ਮੌਤਾਂ
ਫਰੀਦਕੋਟ ਤੋਂ ਇੱਕ ਹਾਦਸੇ ਦੀ ਦਰਦਨਾਕ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ ਜਿਥੇ 2 ਮੋਟਰਸਾਈਕਲਾਂ ਦੀ ਆਪਸ ’ਚ ਸਿੱਧੀ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਕਾਰਨ 2 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ।
ਦਰਦਨਾਕ ਹਾਦਸਾ: ਮੋਟਰਸਾਈਕਲਾਂ ਦੀ ਹੋਈ ਸਿੱਧੀ ਟੱਕਰ ਦੌਰਾਨ 2 ਹਲਾਕ
ਇਹ ਵੀ ਪੜੋ: ਲੁਧਿਆਣਾ:ਉਦਘਾਟਨ ਦੌਰਾਨ ਬੈਂਸ ਤੇ ਅਕਾਲੀ ਵਰਕਰ ਭਿੜੇ, ਪੱਗਾਂ ਲੱਥੀਆਂ
ਉੱਥੇ ਹੀ ਪਿੰਡ ਭੋਲੂਵਾਲਾ ਬੀੜ ਦੇ ਸੀਨਿਅਰ ਕਾਂਗਰਸੀ ਆਗੂ ਜਗਸੀਰ ਸਿੰਘ ਨੇ ਸੀਮਿੰਟ ਵਾਲੀ ਫੈਕਟਰੀ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਫੈਕਟਰੀ ਦਾ ਮਟੀਰੀਅਲ ਸੜਕ ’ਤੇ ਖਿਲਰਿਆ ਰਹਿੰਦਾ ਹੈ ਜਿਸ ਕਾਰਨ 2 ਪਹੀਆ ਵਾਹਨ ਇਥੇ ਸਲਿੱਪ ਕਰ ਕੇ ਡਿੱਗ ਪੈਂਦੇ ਹਨ।
ਇਹ ਵੀ ਪੜੋ: ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !