ਪੰਜਾਬ

punjab

ETV Bharat / state

Tractor Tochon Competition: ਮਾਛੀਵਾੜਾ ਵਿੱਚ ਕਰਵਾਏ ਟਰੈਕਟਰ ਟੋਚਨ ਮੁਕਾਬਲੇ - Latest Punjabi News

ਜ਼ੀਰਾ ਵਿਖੇ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਨੂੰ ਵਧ ਤੋਂ ਵਧ ਖੇਡਾਂ ਨਾਲ ਜੁੜਨ ਦੀ ਸੱਦਾ ਦਿੱਤਾ ਗਿਆ। ਮੁਕਾਬਲੇ ਵਿਚ ਜੇਤੂਆਂ ਨੂੰ ਨਕਦ ਇਨਾਮ ਵੰਡੇ ਗਏ।

Tractor Tochan competition held in Machiwara
ਮਾਛੀਵਾੜਾ ਵਿੱਚ ਕਰਵਾਏ ਟਰੈਕਟਰ ਟੋਚਨ ਮੁਕਾਬਲੇ, ਨੌਜਵਾਨਾਂ ਨੂੰ ਦਿੱਤਾ ਇਹ ਸੁਨੇਹਾ...

By

Published : Feb 26, 2023, 12:36 PM IST

ਮਾਛੀਵਾੜਾ ਵਿੱਚ ਕਰਵਾਏ ਟਰੈਕਟਰ ਟੋਚਨ ਮੁਕਾਬਲੇ, ਨੌਜਵਾਨਾਂ ਨੂੰ ਦਿੱਤਾ ਇਹ ਸੁਨੇਹਾ...

ਫਿਰੋਜ਼ਪੁਰ :ਧੰਨ-ਧੰਨ ਬਾਬਾ ਪਸ਼ੋਰਾ ਸਿੰਘ ਯੂਥ ਕਲੱਬ ਮਾਛੀਵਾੜਾ ਵੱਲੋਂ ਟਰੈਕਟਰ ਟੋਚਨ ਮੁਕਾਬਲਾ ਪਹਿਲੀ ਵਾਰ ਕਰਵਾਇਆ ਗਿਆ, ਜਿਸ ਵਿੱਚ 35 ਤੋਂ 40 ਟਰੈਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਆਗੂਆਂ ਵੱਲੋਂ ਗਲਬਾਤ ਕਰਦੇ ਦੱਸਿਆ ਗਿਆ ਕਿ ਨੌਜਵਾਨ ਨਸ਼ੇ ਵਲ ਜਾ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕੀ ਉਹ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਇਸ ਤਰ੍ਹਾਂ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿੰਡ ਵਿੱਚ ਪਹਿਲੀ ਵਾਰ ਇਹ ਮੁਕਾਬਲਾ ਕਰਵਾਇਆ ਗਿਆ ਹੈ ਤੇ ਆਸੇ-ਪਾਸੇ ਦੇ ਪਿੰਡਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਇਸ ਮੌਕੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਏਸ ਵਿੱਚ ਆਸ-ਪਾਸ ਦੇ ਪਿੰਡਾਂ ਦੇ ਸਰਪੰਚ-ਪੰਚ ਮੈਂਬਰ ਤੇ ਸਰਪੰਚ ਹੋਇਆ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿੱਤਣ ਵਾਲੇ ਖਿਡਾਰੀਆਂ ਨੂੰ ਪਹਿਲਾ ਇਨਾਮ 31,000 ਦਾ ਇਨਾਮ ਦੂਸਰਾ ਇਨਾਮ 21,000 ਰੁਪਏ ਤੀਸਰਾ ਇਨਾਮ 11,000 ਚੌਥਾ ਇਨਾਮ 51,00 ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਅੱਗੇ ਵੀ ਅਸੀਂ ਇਸ ਤਰ੍ਹਾਂ ਦੇ ਪੇਂਡੂ ਖੇਡ ਮੇਲੇ ਕਰਵਾਉਂਦੇ ਰਹਾਂਗੇ, ਜਿਸ ਨਾਲ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕੇ ਹਨ ਉਹ ਇਸ ਤੋਂ ਬਾਹਰ ਨਿਕਲ ਸਕਣ।

ਇਹ ਵੀ ਪੜ੍ਹੋ :Political Polarization: ਸਿਆਸੀ ਧਰੁਵੀਕਰਨ ਵੱਲ ਵੱਧ ਰਿਹਾ ਪੰਜਾਬ ! ਅੰਮ੍ਰਿਤਪਾਲ ਦੇ ਮਨਸੂਬਿਆਂ ਦਾ ਕਿਸਨੂੰ ਮਿਲੇਗਾ ਫਾਇਦਾ ? ਖਾਸ ਰਿਪੋਰਟ

ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਖੇਡਾਂ ਦਾ ਨਸ਼ਾ ਲਗਾਉਣਾ ਚਾਹੀਦਾ :ਇਸ ਮੌਕੇ ਉਨ੍ਹਾਂ ਨੇ ਇਲਾਕੇ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਟਰੈਕਟਰ ਚਲਾਉਣ ਵਾਲੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਖੇਡਾਂ ਦਾ ਨਸ਼ਾ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਇਨਾਮ ਚਾਹੇ ਵੱਡੇ ਨਹੀਂ ਮਿਲਦੇ ਪਰ ਸ਼ੌਕ ਦਾ ਮੁੱਲ ਕੋਈ ਨਹੀਂ। ਇਸ ਮੌਕੇ ਮੁਕਾਬਲੇ ਵਿਚ ਪਹੁੰਚੇ ਬਲਾਕ ਮੱਖੂ ਦੇ ਨੌਜਵਾਨ ਨੇ ਦੱਸਿਆ ਕਿ ਉਹ ਪੰਜ ਟ੍ਰੈਕਟਰ ਲੈ ਕੇ ਆਇਆ ਹੈ ਤੇ ਉਸ ਦੇ ਡਰਾਈਵਰ ਵੱਲੋਂ ਚਾਰ ਮੁਕਾਬਲੇ ਜਿੱਤੇ ਗਏ ਹਨ।

ਇਹ ਵੀ ਪੜ੍ਹੋ :Snatching in Gurdaspur: ਦਿਨ-ਦਿਹਾੜੇ ਲੁਟੇਰਿਆਂ ਨੇ ਝਪਟੀਆਂ ਬਜ਼ੁਰਗ ਔਰਤ ਦੀਆਂ ਵਾਲੀਆਂ...

ਇਸ ਮੌਕੇ ਉਨ੍ਹਾਂ ਦੱਸਿਆ ਕਿ ਡਰਾਇਵਰਾਂ ਨੂੰ ਕੋਈ ਖਾਸ ਟਰੇਨਿੰਗ ਨਹੀਂ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਅਸੀਂ ਘਰਾਂ ਵਿੱਚ ਟਰੈਕਟਰ ਚਲਾਉਂਦੇ ਹਾਂ। ਉਹ ਵੀ ਇਸੇ ਤਰ੍ਹਾਂ ਟਰੈਕਟਰ ਚਲਾਉਂਦੇ ਪਰ ਹੌਸਲਾ ਨਹੀਂ ਹਾਰਦੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੈਂ ਆਪਣੇ ਇਲਾਕੇ ਦੇ ਪੰਦਰਾਂ ਤੋਂ 20 ਨੌਜਵਾਨਾਂ ਨੂੰ ਖੇਡਾਂ ਵੱਲ ਭੇਜਿਆ ਹੈ, ਜਿਨ੍ਹਾਂ ਵੱਲੋਂ ਨਵੇਂ ਟਰੈਕਟਰ ਲਿਆ ਕੇ ਇਸ ਤਰ੍ਹਾਂ ਦੀਆਂ ਖੇਡਾਂ ਨਾਲ ਜੁੜਿਆ ਜਾ ਰਿਹਾ ਹੈ ਉਸ ਵੱਲ ਦੱਸਿਆ ਗਿਆ ਕਿ ਮੈਂ ਇਲਾਕੇ ਤੇ ਆਸ-ਪਾਸ ਦੇ ਖੇਡਾਂ ਵਿਚ ਭਾਗ ਲੈ ਚੁੱਕਾ ਹਾਂ ਤੇ ਬੜਾ ਵਧੀਆ ਰਿਸਪਾਂਸ ਮਿਲਿਆ ਹੈ ਤੇ ਮਨ ਨੂੰ ਬੜਾ ਉਤਸ਼ਾਹ ਮਿਲਦਾ ਹੈ।

ABOUT THE AUTHOR

...view details