ਪੰਜਾਬ

punjab

ETV Bharat / state

ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਜ਼ੀਰਾ ਦਾ ਇਹ ਸਮਾਰਟ ਸਕੂਲ - ਸਮਾਰਟ ਸਕੂਲ ਜ਼ੀਰਾ

ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਇਸ ਸਕੂਲ ਵਿੱਚ ਜਿੱਥੇ ਲੱਗਭਗ ਸਾਰੇ ਕਲਾਸ ਰੂਮਾਂ ਵਿੱਚ ਵਧੀਆ ਕਿਸਮ ਦੇ ਆਧੁਨਿਕ ਪ੍ਰੋਜੈਕਟ ਲਗਾ ਕੇ ਉਨ੍ਹਾਂ ਨੂੰ ਸਮਾਰਟ ਕਲਾਸਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਸਾਇੰਸ ਲੈਬ, ਸਮਾਰਟ ਲਾਇਬਰੇਰੀ ਅਤੇ ਕਾਨਫ਼ਰੰਸ ਰੂਮ ਤੋਂ ਇਲਾਵਾ ਬੇਕਾਰ ਚੀਜ਼ਾਂ ਨਾਲ ਬਣਾਏ ਗਏ ਮਾਡਲਾਂ ਦਾ ਸਕੂਲ 'ਚ ਇਕ ਐਜੂਕੇਸ਼ਨਲ ਪਾਰਕ ਵੀ ਬਣਾਇਆ ਗਿਆ ਹੈ।

ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਸਮਾਰਟ ਸਕੂਲ ਜ਼ੀਰਾ
ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਸਮਾਰਟ ਸਕੂਲ ਜ਼ੀਰਾ

By

Published : Nov 26, 2021, 6:53 PM IST

ਫਿਰੋਜ਼ਪੁਰ: ਬੇਸ਼ੱਕ ਜ਼ਿਆਦਾਤਰ ਮਾਂ ਬਾਪ ਬੱਚੇ ਦੀ ਮਿਆਰੀ ਸਿੱਖਿਆ ਲਈ ਉਸ ਨੂੰ ਪ੍ਰਾਈਵੇਟ (Private) ਜਾਂ ਕੌਨਵੈਂਟ (Convent) ਸਕੂਲਾਂ 'ਚ ਦਾਖ਼ਲ ਕਰਵਾ ਕੇ ਤਸੱਲੀ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਜ਼ੀਰਾ ਸ਼ਹਿਰ ਵਿੱਚ ਇੱਕ ਅਜਿਹਾ ਸਰਕਾਰੀ ਸਕੂਲ( Government School) ਹੈ ਜਿਸ ਦੇ ਪ੍ਰਿੰਸੀਪਲ ਵੱਲੋਂ ਆਪਣੇ ਸਕੂਲ ਦੇ ਸਟਾਫ਼ ਦੇ ਸਹਿਯੋਗ ਨਾਲ ਨਾ ਸਿਰਫ਼ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ ਗਈ ਹੈ ਬਲਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਸਰਬਪੱਖੀ ਵਿਕਾਸ ਪ੍ਰਦਾਨ ਕਰਨ ਲਈ ਕੀਤੇ ਗਏ ਪ੍ਰਬੰਧ ਪ੍ਰਾਈਵੇਟ ਸਕੂਲਾਂ (Private Schools) ਨੂੰ ਵੀ ਮਾਤ ਪਾਉਂਦੇ ਹਨ। ਅਜਿਹਾ ਹੀ ਕੁਝ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ (Saheed gurdas ram memorial sen. sec. smart school) ਜ਼ੀਰਾ 'ਚ ਦੇਖਣ ਨੂੰ ਮਿਲਿਆ।

ਦੱਸ ਦਈਏ ਕਿ ਕਿਹਾ ਜਾਂਦਾ ਹੈ ਜਦੋਂ ਕਿੱਤਾ ਅਤੇ ਸ਼ੌਂਕ ਇੱਕ ਹੋ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਸੱਚ ਹੋ ਨਿੱਬੜਦੀ ਹੈ। ਦਰਅਸਲ ਇਸ ਸਕੂਲ ਦੇ ਪਿਛਲੇ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਚਲੇ ਆ ਰਹੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੂੰ ਜਿੱਥੇ ਆਪਣੇ ਕਿੱਤੇ ਨਾਲ ਪਿਆਰ ਹੈ ਉੱਥੇ ਆਪਣੇ ਕਿੱਤੇ ਨਾਲ ਸਬੰਧਿਤ ਅਦਾਰੇ ਨੂੰ ਵਧੀਆ ਦਿੱਖ ਪ੍ਰਦਾਨ ਕਰਨ ਦਾ ਵੀ ਸ਼ੌਂਕ ਹੈ।

ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਸਮਾਰਟ ਸਕੂਲ ਜ਼ੀਰਾ

ਇਹ ਵੀ ਪੜ੍ਹੋ :ਮੰਤਰੀ ਵੇਰਕਾ ਦਾ ਕੈਪਟਨ ’ਤੇ ਵੱਡਾ ਬਿਆਨ

ਇਸੇ ਸ਼ੌਕ ਨੂੰ ਪ੍ਰਵਾਨ ਚੜ੍ਹਾਉਣ ਲਈ ਉਨ੍ਹਾਂ ਨੇ ਆਪਣੇ ਸਕੂਲ ਦੇ ਸਟਾਫ਼ ਅਤੇ ਵਿਭਾਗ ਦੇ ਸਹਿਯੋਗ ਨਾਲ ਅਣਥੱਕ ਮਿਹਨਤ ਕਰ ਕੇ ਸਕੂਲ ਦੀ ਇਸ ਕਦਰ ਨੁਹਾਰ ਬਦਲ ਦਿੱਤੀ ਹੈ ਕਿ ਸਕੂਲ ਦਾ ਨਾਮ ਪੰਜਾਬ ਭਰ ਦੇ ਮਿਆਰੀ ਸਕੂਲਾਂ ਦੇ ਵਿੱਚ ਗਿਣਿਆ ਜਾਣ ਲੱਗਾ ਹੈ। ਇਹ ਹੀ ਕਾਰਨ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੀਤੇ ਦਿਨੀਂ ਆਪਣੀ ਜ਼ੀਰਾ ਫੇਰੀ ਤੋਂ ਬਾਅਦ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਸਕੂਲ ਦੀ ਪ੍ਰਸ਼ੰਸਾ ਵੀ ਕੀਤੀ।

ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਇਸ ਸਕੂਲ ਵਿੱਚ ਜਿੱਥੇ ਲੱਗਭਗ ਸਾਰੇ ਕਲਾਸ ਰੂਮਾਂ ਵਿੱਚ ਵਧੀਆ ਕਿਸਮ ਦੇ ਆਧੁਨਿਕ ਪ੍ਰੋਜੈਕਟ ਲਗਾ ਕੇ ਉਨ੍ਹਾਂ ਨੂੰ ਸਮਾਰਟ ਕਲਾਸਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਸਾਇੰਸ ਲੈਬ, ਸਮਾਰਟ ਲਾਇਬਰੇਰੀ ਅਤੇ ਕਾਨਫ਼ਰੰਸ ਰੂਮ ਤੋਂ ਇਲਾਵਾ ਬੇਕਾਰ ਚੀਜ਼ਾਂ ਨਾਲ ਬਣਾਏ ਗਏ ਮਾਡਲਾਂ ਦਾ ਸਕੂਲ 'ਚ ਇਕ ਐਜੂਕੇਸ਼ਨਲ ਪਾਰਕ ਵੀ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸਕਿੱਲ ਡਿਵੈਲਪਮੈਂਟ ਲਈ ਬਿਊਟੀ ਐਂਡ ਵੈਲਨੈਸ ਅਤੇ ਹੈਲਥ ਕੇਅਰ ਦੇ ਕੋਰਸ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਵਿਦਿਆਰਥੀਆਂ ਦੇ ਮਨੋਰੰਜਨ ਲਈ ਜਿੱਥੇ ਕੈਰਮਬੋਰਡ, ਚੈੱਸ ਆਦਿ ਖੇਡਾਂ ਲਈ ਜਿਮਨੇਜੀਅਮ ਹਾਲ ਬਣਾਇਆ ਗਿਆ ਹੈ, ਉਥੇ ਉਨ੍ਹਾਂ ਦੀ ਸਰੀਰਕ ਤੰਦਰੁਸਤੀ ਲਈ ਬੈਡਮਿੰਟਨ ਗਰਾਊਂਡ, ਵਾਲੀਬਾਲ ਗਰਾਊਂਡ ਅਤੇ ਇੱਕ ਫਿੱਟਨੈਸ ਪਾਰਕ ਵੀ ਬਣਾਇਆ ਗਿਆ ਹੈ।

ਇਥੇ ਕਸਰਤ ਕਰਨ ਲਈ ਲੱਗਭਗ 30 ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਫਿੱਟਨੈਸ ਪਾਰਕ 'ਚ ਆਪਣੇ ਖਾਲੀ ਸਮੇਂ ਵਿੱਚ ਜਾ ਕੇ ਵਿਦਿਆਰਥੀ ਕਸਰਤ ਕਰ ਕੇ ਆਪਣੀ ਤੰਦਰੁਸਤੀ ਵਿੱਚ ਵਾਧਾ ਕਰਦੇ ਹਨ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਬਾਕਸਿੰਗ ਦੀਆ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ। ਜਿਸ ਵਿੱਚ ਲੜਕੀਆਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਸਕੂਲ ਵਿੱਚ ਹਰ ਉਹ ਸਹੂਲਤ ਪ੍ਰਦਾਨ ਕੀਤੀ ਹੈ ਜੋ ਮਾਪੇ ਪ੍ਰਾਈਵੇਟ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ :ਕਰਤਾਰਪੁਰ ਸਾਹਿਬ ਨੂੰ ਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥ ਯੋਜਨਾ ਵਿੱਚ ਸ਼ਾਮਲ ਕੀਤਾ

ABOUT THE AUTHOR

...view details