ਫਿਰੋਜ਼ਪੁਰ:ਆਏ ਦਿਨ ਹੀ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ੀਰਾ ਦੇ ਮਹੱਲਾ ਪੀਰ ਬਖਸ਼ ਵਿੱਚ ਦੇਖਣ ਨੂੰ ਮਿਲਿਆ। ਪਰਿਵਾਰਕ ਮੈਂਬਰਾਂ ਦੇ ਘਰੇ ਨਾ ਹੋਣ ਕਰਕੇ ਇੱਕ ਚੋਰ ਵੱਲੋਂ ਉਹਨਾਂ ਦੇ ਘਰ ਵਿੱਚ ਪਏ (Gold jewelry) ਸੋਨੇ ਅਤੇ ਚਾਂਦੀ ਦੇ ਗਹਿਣੇ ਤੋਂ ਅਲਾਵਾ 85 ਹਜਾਰ ਰੁਪਏ ਦੀ ਨਕਦੀ ਨੂੰ ਚੋਰੀ ਕਰ ਲਿਆ ਗਿਆ ਅਤੇ ਵਰਾਦਾਤ ਨੂੰ ਅੰਜਾਮ ਦੇਕੇ ਮੁਲਜ਼ਮ ਅਸਾਨੀ ਨਾਲ ਮੌਕੇ ਤੋਂ ਫਰਾਰ ਹੋ ਗਿਆ।
ਨਕਦੀ ਅਤੇ ਗਹਿਣੇ ਚੋਰੀ:ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕਨ ਵੱਲੋਂ ਦੱਸਿਆ ਗਿਆ ਕਿ ਉਹ ਕੁਝ ਸਮੇਂ ਵਾਸਤੇ ਘਰੋਂ ਬਾਜ਼ਾਰ ਗਏ ਸਨ ਅਤੇ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਚੋਰ ਛੱਤ ਤੋਂ ਆ ਕੇ ਪੌੜੀਆਂ ਦੇ ਦਰਵਾਜ਼ੇ ਨੂੰ ਤੋੜ ਘਰ ਵਿੱਚ ਦਾਖਲ ਹੋਇਆ ਅਤੇ ਉਸ ਨੇ ਕਮਰੇ ਅੰਦਰ ਮੌਜੂਦ ਅਲਮਾਰੀ ਵਿੱਚ ਪਏ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਮੁਲਜ਼ਮ ਨੇ ਵੱਖ-ਵੱਖ ਪਰਸਾਂ ਵਿੱਚ ਪਏ ਪੈਸੇ ਵੀ ਚੋਰੀ ਕਰ ਲਏ। ਇਸ ਮੌਕੇ ਉਹਨਾਂ ਦੱਸਿਆ ਕਿ 8 ਤੋਲੇ ਸੋਨਾ ਅਤੇ ਚਾਂਦੀ ਦੇ ਕਾਫੀ ਗਹਿਣੇ ਉਸ ਵੱਲੋਂ ਚੋਰੀ ਕੀਤੀ ਗਏ। ਇਸ ਤੋਂ ਇਲਾਵਾ ਮੁਲਜ਼ਮ ਨੇ ਘਰ ਵਿੱਚ ਮੌਜੂਦ 85 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰ ਲਈ। ਉਹਨਾਂ ਦੱਸਿਆ ਕਿ ਚੋਰ ਵੱਲੋਂ ਅਲਮਾਰੀ ਨੂੰ ਤੋੜਨ ਵਾਸਤੇ ਘਰ ਵਿੱਚ ਪਈ ਕੜਛੀ ਅਤੇ ਚਮਚਿਆਂ ਤੋਂ ਇਲਾਵਾ ਕਰਦ ਦਾ ਸਹਾਰਾ ਲਿਆ। ਪੀੜਤ ਪਰਿਵਾਰ ਨੇ ਚੋਰ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। (Ferozepur Police)
- Demonstration against Sewerage Board officials: ਸੀਵਰੇਜ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਹੋਏ ਲੋਕ, ਪ੍ਰਦਰਸ਼ਨ ਦੌਰਾਨ ਘੇਰੇ ਸੀਵਰੇਜ ਬੋਰਡ ਦੇ ਅਧਿਕਾਰੀ
- Opposition to smart electricity meters: ਤਰਨ ਤਾਰਨ ਦੇ ਪਿੰਡ ਘਰਿਆਲਾ 'ਚ ਕਿਸਾਨਾਂ ਨੇ ਸਮਾਰਟ ਬਿਜਲੀ ਮੀਟਰਾਂ ਦਾ ਕੀਤਾ ਵਿਰੋਧ, ਸੂਬਾ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜ਼ੀ
- Amritpal Singh Father News: ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਵਿਦੇਸ਼ ਜਾਣ ਤੋਂ ਰੋਕਿਆ, ਅੰਮ੍ਰਿਤਸਰ ਏਅਰਪੋਰਟ ਤੋਂ ਭੇਜਿਆ ਘਰ ਵਾਪਸ