ਪੰਜਾਬ

punjab

ETV Bharat / state

ਇੱਕੋ ਰਾਤ 5 ਘਰਾਂ 'ਚ ਚੋਰੀ ਕਰ ਕੇ ਪੁੁਲਿਸ ਨੂੰ ਕੀਤਾ ਸੁਸਤ ਸਾਬਤ - 25 ਤੋਂ 30 ਲੱਖ ਦੀ ਚੋਰੀ

ਚੋਰਾਂ ਨੇ ਦੇਰ ਰਾਤ ਗਰ ਵਿੱਚ ਵੱੜ ਕੇ 25 ਤੋਂ 30 ਲੱਖ ਦੀ ਚੋਰੀ ਕੀਤੀ। ਗਿਰੋਹ ਵਿੱਚ 6 ਤੋਂ 7 ਚੋਰ ਸ਼ਾਮਲ ਸਨ। ਚੋਰਾਂ ਵੱਲੋਂ ਘਟਨਾ ਪਿੰਡ ਮੁਠੀਆ ਵਾਲਾ ਦੇ 5 ਘਰਾਂ ਵਿੱਚ ਅੰਜਾਮ ਦਿੱਤੀ ਗਈ।

ਫ਼ੋਟੋ

By

Published : Aug 6, 2019, 7:54 PM IST

ਫ਼ਿਰੋਜ਼ਪੁਰ: ਚੋਰਾਂ ਦੇ ਗਿਰੋਹ ਵੱਲੋਂ ਪਿੰਡ ਮੁਠੀਆ ਵਾਲਾ ਵਿਖੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਬਿਤੀ ਰਾਤ 6 ਤੋਂ 7 ਚੋਰਾਂ ਨੇ 5 ਘਰ ਵਿੱਚ ਚੋਰੀ ਕੀਤੀ। ਪਿੰਡ ਦੇ ਲੋਕਾਂ ਨੇ ਜਦ ਸਵੇਰੇ ਉੱਠ ਦੇਖਿਆ ਤਾਂ ਘਰ ਦੀਆਂ ਕਮਰਿਆਂ ਦੀ ਕੁੰਡੀਆਂ ਟੁੱਟੀਆਂ ਵੇਖ ਕੇ ਹੈਰਾਨ ਹੋ ਗਏ। ਚੋਰਾਂ ਨੇ ਘਰ ਦੀਆਂ ਪੇਟੀਆਂ ਬਕਸੇ ਖੰਗਾਲ ਮਾਰੇ ਤੇ ਘਰ ਵਿੱਚੋਂ 25 ਤੋਂ 30 ਲੱਖ ਲੈ ਕੇ ਫਰਾਰ ਹੋ ਗਏ।

ਵੀਡੀਓ

ਜਾਣਕਾਰੀ ਮੁਤਾਬਕ ਘਰ ਦੇ ਸਾਰੇ ਮੇੈਂਬਰ ਵਰਾਂਡੇ ਵਿੱਚ ਸੁੱਤੇ ਸੀ ਜਦ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕੈਮਰੇ ਦੀ ਰਿਕਾਰਡਿੰਗ ਮੁਤਾਬਕ ਘਰ ਵਿੱਚ ਦੇਰ ਰਾਤ 6 ਤੋਂ 7 ਚੋਰਾਂ ਘਰ ਵਿੱਚ ਦਾਖਲ ਹੋਏ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਭੱਜਦਿਆਂ ਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ।

ਪੁਲਿਸ ਨੇ ਮੋਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਨੇ ਦੱਸਿਆਂ ਕਿ ਘਰ 'ਚੋਂ ਫਿੰਗਰ ਪ੍ਰਿੰਟ ਦੇ ਨਿਸ਼ਾਨ ਤੇ ਸੀਸੀਟੀਵੀ ਦੀ ਫੁਟੇਜ ਆਪਣੇ ਕਬਜੇ ਵਿੱਚ ਲੈ ਲਈ ਹੈ।

ABOUT THE AUTHOR

...view details