ਹੁਸ਼ਿਆਰਪੁਰ: ਪੰਜਾਬ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾਂਦੀਆਂ ਹਨ। ਹੁਸ਼ਿਆਰਪੁਰ (Hoshiarpur) ਦੀ ਸਬਜ਼ੀ ਮੰਡੀ ਵਿੱਚ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਚੋਰ ਰੰਗੇ ਹੱਥੀ ਫੜਿਆ ਗਿਆ।
ਦੱਸ ਦੇਈਏ ਕਿ ਹੁਸ਼ਿਆਰਪੁਰ ਦੀ ਵੱਡੀ ਸਬਜ਼ੀ ਮੰਡੀ (Vegetable market) ਵਿੱਚੋਂ ਚੋਰੀ ਕਰਦਾ ਨੌਜਵਾਨ CCTV ਦੀ ਮਦਦ ਨਾਲ ਰੰਗੇ ਹੱਥੀ ਫੜਿਆ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਦਿਨ ਦਿਹਾੜੇ ਸਬਜ਼ੀ ਮੰਡੀ ਵਿੱਚੋਂ ਪਿਆਜਾਂ ਨਾਲ ਭਰੀ ਬੋਰੀ ਚੋਰੀ ਕਰ ਰਿਹਾ ਸੀ। ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੰਡੀ ਦੇ ਆੜਤੀਆਂ ਦਾ ਸਮਾਨ ਵੀ ਚੋਰੀ ਹੋ ਰਿਹਾ ਸੀ।
ਸਬਜ਼ੀ ਮੰਡੀ ਵਿਚੋਂ ਚੋਰੀ ਕਰਦਾ ਨੌਜਵਾਨ ਰੰਗੇ ਹੱਥੀ ਫੜਿਆ, ਦੇਖੋ ਵੀਡੀਓ ਚੋਰ ਵੱਲੋਂ ਮੰਨਿਆ ਗਿਆ ਕਿ ਨਸ਼ੇ ਕਰਨ ਲਈ ਉਹ ਇਹ ਚੋਰੀਆਂ ਕਰਦਾ ਹੈ। ਮੰਡੀ ਦੇ ਪੱਲੇਦਾਰਾ ਵਲੋਂ ਇਸ ਚੋਰ ਦੀ ਕੁੱਟ ਮਾਰ ਵੀ ਕੀਤੀ ਗਈ ਅਤੇ ਇਸ ਤੋਂ ਬਾਅਦ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਜਦੋਂ ਥਾਣਾ ਮਾਡਲ ਟਾਊਨ (Police Station Model Town) ਦੇ ਐੱਸ. ਐੱਚ. ਓ. (SHO) ਬਲਵਿੰਦਰ ਕੁਮਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਰ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਉਸ ਨੇ ਇਸ ਤੋਂ ਪਹਿਲਾਂ ਕੋਈ ਚੋਰੀ ਦੀ ਕਿਸ ਕਿਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਹੀ ਉਸ 'ਤੇ ਕੇਸ਼ ਦਰਜ ਕਰਕੇ, ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਸਹੁਰਾ ਪਰਿਵਾਰ ਤੋਂ ਦੁਖੀ ਹੋ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ