ਫਿਰੋਜ਼ਪੁਰ: ਪੰਜਾਬ ਰੋਡਵੇਜ਼ ਦੀ ਬੱਸ (Bus of Punjab Roadways) ਉੱਤੇ ਮੋਟਰਸਾਈਕਲ ਸਵਾਰ ਨੇ ਇੱਟਾਂ ਨਾਲ ਹਮਲਾ ਕਰਕੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਬੱਸ ਕੰਡਕਟਰ ਅਤੇ ਚਾਲਕ ਮੁਤਾਬਿਕ ਫਿਰੋਜ਼ਪੁਰ ਖਾਈ ਵਾਲਾ ਬੱਸ ਅੱਡੇ ਦੇ ਨਜ਼ਦੀਕ ਇੱਕ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋਕੇ ਆਪਣੀ ਮਾਤਾ ਦੇ ਨਾਲ ਆ ਰਿਹਾ ਸੀ। ਇਸ ਜੌਰਾਨ ਉਸ ਦੀ ਪੰਜਾਬ ਰੋਡਵੇਜ ਦੀ ਬੱਸ ਦੇ ਨਾਲ ਹਲਕੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਨੌਜਵਾਨ ਨੇ ਬੱਸ ਚਾਲਕ ਨੂੰ ਮੰਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ।
ਫਿਰੋਜ਼ਪੁਰ 'ਚ ਪੰਜਾਬ ਰੋਡਵੇਜ਼ ਦੀ ਬੱਸ ਦੇ ਸ਼ੀਸ਼ਿਆਂ ਨੂੰ ਇੱਟਾਂ ਮਾਰ ਕੇ ਭੰਨਿਆ, ਬੱਸ ਚਾਲਕ ਅਤੇ ਕੰਡਕਟਰ ਨੇ ਦੱਸਿਆ ਹਮਲੇ ਦਾ ਕਾਰਣ - ਫਿਰੋਜ਼ਪੁਰ ਖਾਈ ਵਾਲਾ ਬੱਸ ਅੱਡਾ
ਫਿਰੋਜ਼ਪੁਰ ਵਿੱਚ ਖੜ੍ਹੀ ਬੱਸ ਨਾਲ ਇੱਕ ਮਾਮੂਲੀ ਵਿਵਾਦ ਤੋਂ ਬਾਅਦ ਮੋਟਰਸਾਈਕਲ ਚਾਲਕ ਨੇ ਬੱਸ ਦੇ ਕੰਡਕਟਰ ਅਤੇ ਚਾਲਕ ਨਾਲ ਝੜਪ ਤੋਂ ਬਾਅਦ ਇੱਟਾਂ ਨਾਲ ਹਮਲਾ ਕਰਕੇ ਬੱਸ (windows of bus broken by attacking with bricks) ਦੇ ਸ਼ੀਸ਼ੇ ਭੰਨ ਦਿੱਤੇ।
![ਫਿਰੋਜ਼ਪੁਰ 'ਚ ਪੰਜਾਬ ਰੋਡਵੇਜ਼ ਦੀ ਬੱਸ ਦੇ ਸ਼ੀਸ਼ਿਆਂ ਨੂੰ ਇੱਟਾਂ ਮਾਰ ਕੇ ਭੰਨਿਆ, ਬੱਸ ਚਾਲਕ ਅਤੇ ਕੰਡਕਟਰ ਨੇ ਦੱਸਿਆ ਹਮਲੇ ਦਾ ਕਾਰਣ The windows of the bus of Punjab Roadways were broken by hitting bricks In Ferozepur](https://etvbharatimages.akamaized.net/etvbharat/prod-images/04-12-2023/1200-675-20184560-806-20184560-1701706867948.jpg)
Published : Dec 4, 2023, 10:02 PM IST
ਮਾਮੂਲੀ ਵਿਵਾਦ ਤੋਂ ਬਾਅਦ ਹੋਇਆ ਝਗੜਾ: ਇਸ ਤੋਂ ਬਾਅਦ ਬੱਸ ਦੇ ਕੰਡਕਟਰ ਨੇ ਚਾਲਕ ਨੂੰ ਸਹੀ ਤਰੀਕੇ ਨਾਲ ਬੋਲਣ ਲਈ ਕਿਹਾ ਪਰ ਉਸ ਨੇ ਕੰਡਕਟਰ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਮਗਰੋਂ ਜਦੋਂ ਬੱਸ ਚਾਲਕ ਅਤੇ ਕੰਡਕਟਰ ਨੇ ਮੋਟਰਸਾਈਕਲ ਚਾਲਕ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਨੇ ਬੱਸ ਉੱਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਟਾਂ ਵੱਜਣ ਨਾਲ ਬੱਸ ਦੇ ਸ਼ੀਸ਼ੇ ਟੁੱਟ ਗਏ ਅਤੇ ਹਮਲਾ ਹੋਣ ਕਾਰਣ ਬੱਸ ਵਿੱਚ ਬੈਠੀਆਂ ਸਵਾਰੀਆਂ ਵੀ ਘਬਰਾ ਗਈਆਂ ਅਤੇ ਉਨ੍ਹਾਂ ਨੇ ਬੱਸ ਵਿੱਚੋਂ ਉੱਤਰ ਕੇ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨ ਨੇ ਹਮਲਾ ਜਾਰੀ ਰੱਖਿਆ ਅਤੇ ਹਮਲੇ ਮਗਰੋਂ ਉਹ ਮੌਕੇ (Bus windows smashed in Ferozepur) ਉੱਤੋਂ ਫਰਾਰ ਹੋ ਗਿਆ।
- SGPC Delegation Meet Rajoana: ਰਾਜੋਆਣਾ ਨਾਲ ਮੁਲਾਕਾਤ ਨੂੰ ਲੈ ਕੇ ਬਵਾਲ ! ਜੇਲ੍ਹ ਪ੍ਰਸ਼ਾਸਨ ਨੇ ਅਕਾਲੀ ਦਲ ਵਫ਼ਦ ਨੂੰ ਮਿਲਣ ਤੋਂ ਰੋਕਿਆ
- ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ, ਹਰਿਆਣਾ ਤੋਂ ਜਥੇ ਦੇ ਨਾਲ ਗਿਆ ਸੀ ਮੱਥਾ ਟੇਕਣ
- ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਵਾਪਸ ਲੈਣ ਲਈ ਲਿਖਿਆ ਪੱਤਰ
ਪੁਲਿਸ ਕਰ ਰਹੀ ਕਾਰਵਾਈ: ਪੂਰੇ ਵਿਵਾਦ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਖਾਈ ਵਾਲਾ ਬੱਸ ਅੱਡੇ (Ferozepur ditched bus stand) ਦੇ ਨਜ਼ਦੀਕ ਇੱਕ ਮੋਟਰਸਾਈਕਲ ਚਾਲਕ ਦੀ ਪੰਜਾਬ ਰੋਡਵੇਜ਼ ਦੇ ਬੱਸ ਅਤੇ ਕੰਡਕਟਰ ਨਾਲ ਝੜਪ ਹੋਈ ਹੈ ਅਤੇ ਝੜਪ ਤੋਂ ਬਾਅਦ ਨੌਜਵਾਨ ਨੇ ਤੈਸ਼ ਵਿੱਚ ਆਕੇ ਸਰਕਾਰੀ ਬੱਸ ਉੱਤੇ ਹਮਲਾ ਕਰਕੇ ਸ਼ੀਸ਼ਿਆਂ ਦੀ ਭੰਨਤੋੜ ਵੀ ਕੀਤੀ ਹੈ। ਨਾਲ ਹੀ ਪਤਾ ਲੱਗਾ ਹੈ ਕਿ ਜਿਸ ਸਮੇਂ ਬੱਸ ਉੱਤੇ ਹਮਲਾ ਹੋਇਆ ਉਸ ਸਮੇਂ ਬੱਸ ਵਿੱਚ ਸਵਾਰੀਆਂ ਬੈਠੀਆਂ ਸਨ ਅਤੇ ਸ਼ੀਸ਼ਿਆਂ ਉੱਤੇ ਇੱਟਾਂ ਦਾ ਹਮਲਾ ਵੇਖ ਕੇ ਸਵਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਹ ਬੱਸ ਨੂੰ ਛੱਡ ਕੇ ਭੱਜ ਗਏ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਘਟਨਾਕ੍ਰਮ ਤੋਂ ਬਾਅਦ ਬੱਸ ਉੱਤੇ ਹਮਲਾ ਕਰਨ ਵਾਲਾ ਚਾਲਕ ਫਰਾਰ ਹੈ,ਜਿਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।