ਫਿਰੋਜ਼ਪੁਰ :ਪੰਜਾਬ ਵਿਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਘਰਾਂ ਵਿੱਚ ਵੀ ਲੋਕ ਮਹਿਫੂਜ਼ ਨਹੀਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਸ਼ਹਿਰ ਜ਼ੀਰਾ ਤੋਂ ਜਿੱਥੇ ਇਕ ਘਰੇਲੂ ਮਹਿਲਾ ਉੱਤੇ ਜਾਨਲੇਵਾ ਹਮਲਾ ਕਰਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿਚ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਰਹੀ ਕਿ ਲੁੱਟ ਲਈ ਮਹਿਲਾ 'ਤੇ ਜਾਨਲੇਵਾ ਹਮਲਾ ਕਰਨ ਵਾਲਾ ਪੇਸ਼ੇ ਵੱਜੋਂ ਇੱਕ ਅਧਿਆਪਕ ਹੈ। ਇੰਨਾ ਹੀ ਨਹੀਂ ਉਕਤ ਮੁਲਜ਼ਮ ਨੇ ਮਹਿਲਾ ਨੂੰ ਬਚਾਉਣ ਲਈ ਅੱਗੇ ਆਈ ਉਸ ਦੀ ਦਰਾਣੀ ਨੂੰ ਵੀ ਨਹੀਂ ਬਖਸ਼ਿਆ ਅਤੇ ਉਸਨੂੰ ਵੀ ਚਾਕੂਆਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਿੰਨਾ ਦਾ ਹੁਣ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਲਈ ਪੁਲਿਸ ਤੋਂ ਗੁਹਾਰ ਲਗਾਈ ਗਈ ਹੈ।
ਲੁੱਟ ਦੀ ਨੀਅਤ ਨਾਲ ਘਰ 'ਚ ਦਾਖਿਲ ਹੋਇਆ ਅਧਿਆਪਕ,ਔਰਤ ਉੱਤੇ ਚਾਕੂਆਂ ਨਾਲ ਕੀਤੇ ਕਈ ਵਾਰ - loot
ਲੁੱਟ ਖੋਹ ਦੀਆਂ ਵਾਰਦਾਤਾਂ ਵੀ ਵਾਧਾ ਹੋ ਗਿਆ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜੀਰਾ ਤੋਂ ਜਿਥੇ ਇਕ ਵਿਅਕਤੀ ਨੇ ਪੈਸਿਆਂ ਖਾਤਰ ਦੋ ਮਹਿਲਾਵਾਂ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਵਿਅਕਤੀ ਪੇਸ਼ੇ ਤੋਂ ਅਧਿਆਪਕ ਹੈ ਅਤੇ ਪਰਿਵਾਰ ਦਾ ਜਾਣਕਾਰ ਸੀ ।
ਮੁਲਜ਼ਮ ਪੇਸ਼ੇ ਤੋਂ ਅਧਿਆਪਕ: ਦਰਅਸਲ ਇਹ ਵਾਰਦਾਤ ਅੱਜ ਦਿਨ ਦਿਹਾੜੇ ਜੀਰਾ ਦੇ ਝੱਤਰਾ ਰੋਡ ਸਥਿਤ ਕਲੌਨੀ ਵਿਚ ਰਹਿਣ ਵਾਲੇ ਮਦਾਨ ਪਰਿਵਾਰ ਨਾਲ ਵਾਪਰੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿਸ ਵੇਲੇ ਘਰ ਵਿਚ ਔਰਤਾਂ ਇੱਕਲੀਆਂ ਸਨ ਤਾਂ ਵਰਿੰਦਰ ਵੋਹਰਾ ਨਾਮ ਦਾ ਵਿਅਕਤੀ ਘਰ ਵਿੱਚ ਦਾਖਿਲ ਹੋਇਆ ਜੋ ਪੇਸ਼ੇ ਤੋਂ ਅਧਿਆਪਕ ਹੈ। ਉਸ ਵੱਲੋਂ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਸ ਦੇ ਗਲੇ 'ਤੇ ਚਿਹਰੇ 'ਤੇ ਚਾਕੂ ਦੇ ਵਾਰ ਕੀਤੇ। ਜਦੋਂ ਇਸ ਦਾ ਪਤਾ ਮਹਿਲਾ ਦੀ ਦਰਾਣੀ ਨੂੰ ਲੱਗਿਆ ਤਾਂ ਉਹ ਅੱਗੇ ਹੋਈ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਊਤੇ ਵੀ ਹਮਲਾ ਕਰ ਦਿੱਤਾ। ਰੌਲਾ ਸੁਨ ਕੇ ਜਦ ਸਥਾਨਕ ਲੋਕ ਇਕੱਠੇ ਹੋਏ ਤਾਂ ਪਤਾ ਲੱਗਿਆ ਉਕਤ ਮੁਲਜ਼ਮ ਵੱਲੋਂ ਲੁੱਟ ਦੀ ਨੀਅਤ ਨਾਲ ਇਸ ਘਿਨਾਉਣੀ ਕਰਤੁਤ ਨੂੰ ਅੰਜਾਮ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੇ ਫੌਰੀ ਤੌਰ 'ਤੇ ਜ਼ਖਮੀ ਔਰਤਾਂ ਨੂੰ ਹਸਪਤਾਲ ਭਰਤੀ ਕਰਵਾਇਆ।
- NIA ਮੋਸਟ ਵਾਂਟੇਡ ਸੂਚੀ ਸ਼ਾਮਲ 8 ਗੈਂਗਸਟਰ, ਕੁਝ ਪੰਜਾਬ ਤੇ ਕੁਝ ਹਰਿਆਣਾ ਨਾਲ ਸਬੰਧਿਤ, ਦੇਖੋ ਸੂਚੀ
- Attack on Kabaddi player: ਮੋਗਾ ਵਿਖੇ ਕਬੱਡੀ ਖਿਡਾਰੀ ਦੇ ਘਰ 'ਤੇ ਹਮਲਾ, ਮਾਂ ਉਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ, ਹਾਲਤ ਗੰਭੀਰ
- 51 day of Manipur violence: ਮਣੀਪੁਰ ਵਿੱਚ ਅਣਪਛਾਤੇ ਬੰਦੂਕਧਾਰਕਾਂ ਤੇ ਅਸਮ ਰਾਈਫਲਸ ਵਿਚਕਾਰ ਗੋਲੀਬਾਰੀ
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ :ਮੌਕੇ 'ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਪੜਤਾਲ ਸ਼ੁਰੁ ਕਰ ਦਿੱਤੀ ਹੈ। ਉੱਥੇ ਹੀ ਮੌਕੇ 'ਤੇ ਵਿਧਾਇਕ ਨਰੇਸ਼ ਕਟਾਰੀਆ ਉਨ੍ਹਾਂ ਦੇ ਪਤਾ ਲੈਣ ਵਾਸਤੇ ਪਹੁੰਚੇ ਤੇ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਸਜ਼ਾ ਦਿਵਾਈ ਜਾਵੇਗੀ। ਮਾਮਲੇ ਸਬੰਧੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਨਾਲ ਇਸ ਪਰਿਵਾਰ ਦੇ ਨਾਲ ਪਹਿਲਾ ਵੀ ਸਬੰਧ ਹਨ। ਪਰ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਵਾਲੀ ਗੱਲ ਨਹੀਂ ਹੈ ਇਸ ਮੌਕੇ ਸੁਨੀਤਾ ਮਦਾਨ ਦੇ ਪਤੀ ਸ਼ਾਮ ਲਾਲ ਮਦਨ ਵੱਲੋਂ ਦੱਸਿਆ ਗਿਆ ਕਿ ਇਹ ਪੈਸੇ ਲੈਣ ਆਇਆ ਸੀ। ਜਿਸ 'ਤੇ ਮੇਰੀ ਪਤਨੀ ਵੱਲੋਂ ਪੈਸੇ ਨਾ ਹੋਣ ਦੀ ਗੱਲ ਕਹੀ ਤੇ ਵਰਿੰਦਰ ਵਿੱਕੀ ਵੱਲੋਂ ਮੇਰੀ ਪਤਨੀ ਸੁਨੀਤਾ ਮਦਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਉੱਤੇ ਉਸ ਦੇ ਕਾਫੀ ਸੱਟਾਂ ਲੱਗੀਆਂ ਹਨ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ।ਇਸ ਮੌਕੇ ਸ਼ਾਮ ਲਾਲ ਦੇ ਚਾਚੇ ਦੇ ਲੜਕੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਪਤਨੀ ਕਿਰਨ ਮਦਾਨ ਨਾਲ ਜੋ ਸੁਨੀਤਾ ਮਦਾਨ ਨੂੰ ਬਚਾਉਣ ਵਾਸਤੇ ਜਦ ਗਈ ਤਾਂ ਵਰਿੰਦਰ ਵਿੱਕੀ ਵੱਲੋਂ ਉਸ ਤੇ ਵੀ ਹਮਲਾ ਕਰ ਦਿੱਤਾ ਤੇ ਉਸ ਦੇ ਵੀ ਚਾਕੂ ਨਾਲ ਵਾਰ ਕੀਤੇ ਗਏ ਜੋ ਉਸ ਦੀ ਗਰਦਨ ਤੇ ਉਸ ਦੇ ਚਿਹਰੇ ਤੇ ਲਗੇ। ਪਰਿਵਾਰ ਦੀਆਂ ਮਹਿਲਾਵਾਂ ਨਾਲ ਜੋ ਹੋਇਆ ਹੈ ਉਸ ਦੇ ਲਈ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।