ਫਿਰੋਜ਼ਪੁਰ :ਪੰਜਾਬ ਭਰ ਵਿੱਚ ਵੱਧ ਰਹੇ ਨਸ਼ਾ ਵੇਚ ਕੇ ਬਣਾਈਆਂ ਗਈਆਂ ਪ੍ਰੋਪਰਟੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਛੇੜੀ ਗਈ ਹੈ, ਜਿਸ ਦੇ ਤਹਿਤ ਦਿੱਲੀ ਅਥਾਰਿਟੀ ਨੂੰ ਉਹਨਾਂ ਲੋਕਾਂ ਦੀਆਂ ਪ੍ਰੋਪਰਟੀਆਂ ਦਾ ਵੇਰਵਾ ਲਿਖ ਕੇ ਭੇਜਿਆ ਜਾ ਰਿਹਾ ਹੈ, ਜਿਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਰਹਿੰਦੇ ਆਪਣੀਆਂ ਪ੍ਰਾਪਰਟੀਆਂ ਨਸ਼ਾ ਵੇਚ ਕੇ ਬਣਾਈਆਂ ਗਈਆਂ ਹਨ ਤੇ ਪਿਛਲੀਆਂ ਸਰਕਾਰਾਂ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ।
Process of Seizure of Properties : ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਫ੍ਰੀਜ ਕਰ ਰਹੀ ਪੰਜਾਬ ਪੁਲਿਸ, ਕਾਰਵਾਈ ਲਗਾਤਾਰ ਜਾਰੀ - ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਫ੍ਰੀਜ ਕਰ ਰਹੀ ਪੁਲਿਸ
ਫਿਰੋਜ਼ਪੁਰ ਪੁਲਿਸ ਨੇ ਪਿੰਡ ਬੁੱਕਣ ਖਾਂ ਦੇ ਗੋਰਵ ਉਰਫ ਗੋਰਾ ਦੀ (Process of Seizure of Properties) ਪ੍ਰਾਪਰਟੀ ਫ੍ਰੀਜ ਕੀਤੀ ਹੈ। ਇਸ ਘਰ ਦੇ ਮੁਲਜ਼ਮ ਪਾਸੋਂ 1800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ।
Published : Oct 15, 2023, 5:07 PM IST
ਫਿਰੋਜ਼ਪੁਰ ਵਿੱਚ ਵੱਡੀ ਕਾਰਵਾਈ :ਫਿਰੋਜ਼ਪੁਰ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੀ ਲੱਖਾਂ ਰੁਪਏ ਦੀਆਂ ਪ੍ਰਾਪਰਟੀਆਂ ਫ੍ਰੀਜ ਕਰਕੇ ਘਰ ਦੇ ਬਾਹਰ ਨੋਟਿਸ ਲਗਾਇਆ ਹੈ। ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ੇ 'ਤੇ ਠੱਲ ਪਾਉਣ ਲਈ ਲਗਾਤਾਰ ਵੱਖ ਵੱਖ ਉਪਰੇਸ਼ਨ ਚਲਾਏ ਜਾ ਰਹੇ ਹਨ। ਲਗਾਤਾਰ ਸ਼ੱਕੀ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀਆਂ ਪ੍ਰਾਪਰਟੀਆ ਵੀ ਫ੍ਰੀਜ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਤਹਿਤ ਅੱਜ ਪੁਲਿਸ ਨੇ ਫਿਰੋਜ਼ਪੁਰ ਦੇ ਪਿੰਡ ਬੁੱਕਣ ਖਾਂ ਦੇ ਗੋਰਵ ਉਰਫ ਗੋਰਾ ਦੀ ਪ੍ਰਾਪਰਟੀ ਫ੍ਰੀਜ ਕੀਤੀ ਹੈ।
- Baba Ram Singh Khalsa Detained: ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਜਾਣੋ ਕੀ ਹੈ ਮਾਮਲਾ ?
- Som Prakash On Raj Kumar Verka: ਰਾਜ ਕੁਮਾਰ ਵੇਰਕਾ ਵੱਲੋਂ ਬੀਜੇਪੀ ਛੱਡ 'ਤੇ ਕੇਂਦਰੀ ਮੰਤਰੀ ਨੇ ਕਿਹਾ 'ਕੋਈ ਆਉਂਦਾ ਕੋਈ ਜਾਂਦਾ' 'ਇਹ ਸਮੁੰਦਰ ਆ'
- Bhagwant Mann News: ਸੀਐਮ ਭਗਵੰਤ ਮਾਨ ਨੇ ਨਵਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਜਾਣੋ ਕਿਸ ਵਿਭਾਗ ਵਿੱਚ ਹੋਈ ਭਰਤੀ
ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਪਿੰਡ ਬੁੱਕਣ ਖਾਂ ਦੇ ਗੋਰਵ ਉਰਫ ਗੋਰਾ ਕੋਲੋਂ 1800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਜਿਸਦੇ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰ 16,33,500 ਦੀ ਬਣਾਈ ਜਾਇਦਾਦ ਫ੍ਰੀਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਅੱਗੇ ਜੋ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।