ਫਿਰੋਜ਼ਪੁਰ:ਜ਼ੀਰਾ ਦੇ ਨਾਲ ਲੱਗਦੇ ਪਿੰਡ ਬਹਿਕ ਫੱਤੂ ਵਿੱਚ ਕਿਸਾਨਾਂ ਵੱਲੋਂ ਆਪਣੇ ਨਾੜ ਨੂੰ ਅੱਗ ਲਗਾਉਣ ’ਤੇ ਹਵਾ ਦਾ ਰੁਖ਼ ਬਦਲ ਗਿਆ ਜਿਸ ਮਗਰੋਂ 14 ਏਕੜ ਨਾੜ ਦੇ ਨਾਲ 3 ਘਰਾਂ ਨੂੰ ਅੱਗ ਲੱਗਣ ਕਾਰਨ ਘਰ ਸੜ ਕੇ ਸੁਆਹ ਹੋ ਗਏ। ਇਸ ਮੌਕੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਜਿਸ ਸਮੇਂ ਗੁਰਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਆਪਣੇ ਖੇਤ ਵਿੱਚ ਨਾੜ ਨੂੰ ਅੱਗ ਲਗਾ ਦਿੱਤੀ ਤੇ ਘਰ ਨੂੰ ਚਲਾ ਗਿਆ। ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ।
ਅੱਗ ਨਾਲ 14 ਏਕੜ ਨਾੜ ਤੇ 3 ਘਰ ਸੜਕੇ ਹੋਏ ਸੁਆਹ ਇਹ ਵੀ ਪੜੋ: ਅੰਮ੍ਰਿਤਸਰ ’ਚ ਵਾਪਰਿਆ ਹਾਦਸਾ, ਬੀਆਰਟੀਸੀ ਬੱਸ ਨੇ ਕੁਚਲਿਆ ਬਜ਼ੁਰਗ
ਉਥੇ ਹੀ ਪੀੜਤਾਂ ਨੇ ਕਿਹਾ ਕਿ ਕੱਲ੍ਹ ਰਾਤ ਸਮੇਂ ਗੁਰਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵੱਲੋਂ ਆਪਣੇ ਖੇਤ ’ਚ ਨਾੜ ਨੂੰ ਅੱਗ ਲਗਾਈ ਗਈ ਜੋ ਕਿ ਹਵਾ ਦਾ ਰੁਖ਼ ਉਲਟ ਹੋਣ ਕਾਰਨ ਸਾਡੇ ਘਰਾਂ ਵਿੱਚ ਵੜ ਗਈ। ਜਿਸ ਕਾਰਨ ਸਾਡਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਉਥੇ ਹੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਹਨ ਜਿਹਨਾਂ ਦੇ ਘਰ ਸੜ੍ਹ ਕੇ ਸੁਆਹ ਹੋ ਗਏ ਹਨ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ।
ਇਹ ਵੀ ਪੜੋ: ਸਾਬਕਾ ਫੌਜੀ ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸਰੋਤ