ਪੰਜਾਬ

punjab

ETV Bharat / state

ਸਾਈਕਲ ਰੈਲੀ ਜ਼ਰੀਏ ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਜਾਗਰੂਕ

ਐਂਟੀ ਡਰੱਗ ਦਿਵਸ (Anti-Drug Day) ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ (Police) ਪ੍ਰਸ਼ਾਸਨ ਵੱਲੋਂ ਇੱਕ ਰੈਲੀ ਕੱਢੀ ਗਈ। ਜਿਸ ਵਿੱਚ ਬੀ.ਐੱਸ.ਐਫ. (BSF) ਦੇ ਜਵਾਨਾਂ ਅਤੇ ਆਮ ਲੋਕਾਂ ਨੇ ਸ਼ਹਿਰ ਦੇ ਅੰਦਰ ਇੱਕ ਸਾਈਕਲ ਰੈਲੀ ਕੱਢੀ। ਇਸ ਰੈਲੀ ਜ਼ਰੀਏ ਲੋਕਾਂ ਨੂੰ ਨਸ਼ਿਆ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਇਹ ਸਾਈਕਲ ਰੈਲੀ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਤੋਂ ਲੈਕੇ ਪੁਲਿਸ ਲਾਈਨ ਤੱਕ ਕੱਢੀ ਗਈ। ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ 26 ਜੂਨ ਨੂੰ ਵਿਸ਼ਵ ਭਰ ਵਿੱਚ ਨਸ਼ਿਆਂ ਦੀ ਦੁਰਵਰਤੋਂ ਅਤੇ ਨਜਾਇਜ਼ ਤਸਕਰੀ ਵਿਰੁੱਧ ਮਨਾਇਆ ਜਾਂਦਾ ਹੈ।

ਸਾਈਕਲ ਰੈਲੀ ਜ਼ਰੀਏ ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਜਾਗਰੂਕ
ਸਾਈਕਲ ਰੈਲੀ ਜ਼ਰੀਏ ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਜਾਗਰੂਕ

By

Published : Jun 26, 2021, 5:19 PM IST

ਫਿਰੋਜ਼ਪੁਰ: ਐਂਟੀ ਡਰੱਗ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਰੈਲੀ ਕੱਢੀ ਗਈ। ਜਿਸ ਵਿੱਚ ਬੀ.ਐੱਸ.ਐਫ. ਦੇ ਜਵਾਨਾਂ ਅਤੇ ਆਮ ਲੋਕਾਂ ਨੇ ਸ਼ਹਿਰ ਦੇ ਅੰਦਰ ਇੱਕ ਸਾਈਕਲ ਰੈਲੀ ਕੱਢੀ। ਇਸ ਰੈਲੀ ਜ਼ਰੀਏ ਲੋਕਾਂ ਨੂੰ ਨਸ਼ਿਆ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਇਹ ਸਾਈਕਲ ਰੈਲੀ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਤੋਂ ਲੈਕੇ ਪੁਲਿਸ ਲਾਈਨ ਤੱਕ ਕੱਢੀ ਗਈ। ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ 26 ਜੂਨ ਨੂੰ ਵਿਸ਼ਵ ਭਰ ਵਿੱਚ ਨਸ਼ਿਆਂ ਦੀ ਦੁਰਵਰਤੋਂ ਅਤੇ ਨਜਾਇਜ਼ ਤਸਕਰੀ ਵਿਰੁੱਧ ਮਨਾਇਆ ਜਾਂਦਾ ਹੈ।

ਸਾਈਕਲ ਰੈਲੀ ਜ਼ਰੀਏ ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਜਾਗਰੂਕ
ਇਸ ਮੌਕੇ ਡੀ.ਆਈ.ਜੀ. ਹਰਦਿਆਲ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਹਰ ਦਿਨ ਐਂਟੀ ਡਰੱਗ ਡੇਅ ਹੈ, ਪਰ ਅੱਜ ਇਸ ਦਿਨ ਸਾਈਕਲ ਰੈਲੀ ਕੱਢੀ ਕੇ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਫਰਜ ਹੈ। ਉਨ੍ਹਾਂ ਨੇ ਆਪਣੇ ਆਪ ਤੇ ਆਪਣੇ ਬੱਚਿਆ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਵੀ ਲੋਕਾਂ ਅਪੀਲ ਕੀਤੀ, ਤਾਂ ਜੋ ਇੱਕ ਵਧੀਆ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ, ਇੱਕ ਵਧੀਆ ਸਮਾਜ ਦੀ ਸਿਰਜਨਾ ਇੱਕ ਵਧੀਆ ਪਰਿਵਾਰ ਤੋਂ ਹੀ ਸ਼ੁਰੂ ਹੁੰਦੀ ਹੈ।

ਜ਼ਿਲ੍ਹੇ ਦੇ ਡੀਸੀ ਗੁਰਪਾਲ ਸਿੰਘ ਚਾਹਲ ਵੀ ਇਸ ਰੈਲੀ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਵੀ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਤੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, ਕਿ ਕਸਰਤ ਕਰਨ ਤੇ ਸਾਈਕਲ ਚਲਾਉਣ ਨਾਲ ਹਰ ਇੱਕ ਵਿਅਕਤੀ ਤੰਦਰੁਸਤੀ ਵੱਧ ਵਧੇੇਰੇ ਧਿਆਨ ਦੇਵੇ। ਤਾਂ ਜੋਂ ਨਸ਼ਿਆਂ ਤੋਂ ਦੂਰੀ ਬਣ ਸਕੇ।

ਇਹ ਵੀ ਪੜ੍ਹੋ:International Anti-Drug Day:ਵੈਬੀਨਾਰ 'ਚ ਨਸ਼ਿਆ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ

ABOUT THE AUTHOR

...view details