ਫਿਰੋਜ਼ਪੁਰ: ਇਥੋਂ ਦੇ ਮੱਲਾਵਾਲਾ ਰੋਡ 'ਤੇ ਪੈਂਦੇ ਪਿੰਡ ਭੇਡੀਆ ਨੇੜੇ ਇਕ ਕਾਰ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਕਾਰ 'ਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਮ੍ਰਿਤਕ ਨੋਜਵਾਨ ਮਾਲਾਵਾਲਾ ਦੇ ਦੱਸੇ ਜਾ ਰਹੇ ਹਨ। ਪੰਜਾਬ ਦੇ ਜ਼ਿਲਾ ਫਿਰੋਜ਼ਪੁਰ 'ਚ ਫਿਰੋਜ਼ਪੁਰ-ਮੱਲਾਵਾਲਾ ਰੋਡ 'ਤੇ ਪਿੰਡ ਭੇਡੀਆ ਨੇੜੇ ਇਹ ਹਾਦਸਾ ਵਾਪਰਿਆ ਹੈ।
ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤੈ
ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ (postmortem) ਲਈ ਰਖਵਾ ਦਿੱਤੀਆਂ ਹਨ। ਤਿੰਨੋ ਮ੍ਰਿਤਕਾਂ ਦੇ ਨਾਂ ਗੁਰਿੰਦਰ, ਅਮਨਦੀਪ ਅਤੇ ਮਨਦੀਪ ਦੱਸੇ ਜਾ ਰਹੇ ਹਨ। ਸਿਵਲ ਹਸਪਤਾਲ 'ਚ ਡਾਕਟਰ ਸ਼ਸ਼ੀ ਨੇ ਦੱਸਿਆ ਕਿ ਕਾਰ 'ਚ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਕੱਲ੍ਹ ਪੋਸਟਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕ ਮਲਵਾਲਾ ਦਾ ਰਹਿਣ ਵਾਲਾ ਹੈ।