ਫ਼ਿਰੋਜ਼ਪੁਰ: ਪੰਜਾਬ ਭਰ ਵਿੱਚ ਸਫਾਈ ਕਾਮਿਆਂ ਦੀ ਹੜਤਾਲ ਪਿਛਲੇ ਤੀਹ ਦਿਨਾਂ ਤੋਂ ਚੱਲ ਰਹੀ ਹੈ। ਇਸੇ ਤਰ੍ਹਾਂ ਜ਼ੀਰਾ ਦੇ ਨਗਰ ਕੌਂਸਲ ਵਿੱਚ ਧਰਨੇ ਤੇ ਬੈਠੇ ਸਫਾਈ ਕਾਮਿਆਂ ਵੱਲੋਂ ਵੀ ਲਗਾਤਾਰ ਸਫ਼ਾਈ ਦਾ ਕੰਮ ਬੰਦ ਕੀਤਾ ਗਿਆ ਹੈ।
ਸਫ਼ਾਈ ਕਰਮਚਾਰੀ 15 ਜੂਨ ਨੂੰ ਕਰਨਗੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ - ਕੈਪਟਨ ਅਮਰਿੰਦਰ ਸਿੰਘ
ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪਹੁੰਚੀ 30ਵੇਂ ਦਿਨ 'ਚ 15 ਜੂਨ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ
ਸਫ਼ਾਈ ਕਰਮਚਾਰੀ 15 ਜੂਨ ਨੂੰ ਕਰਨਗੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
ਜਦੋ ਉਨ੍ਹਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ, ਕਿ ਸਾਡੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਤੈਅ ਹੋਇਆ ਹੈ, ਕਿ ਪੰਦਰਾਂ ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ, ਜੇ ਫਿਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਜਿਵੇਂ ਐਕਸ਼ਨ ਕਮੇਟੀ ਸਾਨੂੰ ਆਦੇਸ਼ ਕਰਨਗੇ। ਅਸੀਂ ਉਸੇ ਤਹਿਤ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ।