ਪੰਜਾਬ

punjab

ETV Bharat / state

ਆਪਣੀਆਂ ਮੰਗਾਂ ਨੂੰ ਲੈਕੇ ਸਫ਼ਾਈ ਕਾਮਿਆਂ ਦਾ 13 ਦਿਨਾਂ ਤੋਂ ਧਰਨਾ ਲਗਾਤਾਰ ਜਾਰੀ - ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ

ਸਫ਼ਾਈ ਯੂਨੀਅਨ ਜ਼ੀਰਾ ਦੇ ਉਪ ਪ੍ਰਧਾਨ ਦਾ ਕਹਿਣਾ ਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਲਾਰੇ ਹੀ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਹਲਕਾ ਵਿਧਾਇਕ ਦੇ ਪਿਤਾ ਦੀ ਅੰਤਿਮ ਅਰਦਾਸ ਮੌਕੇ ਯੂਨੀਅਨ ਵਲੋਂ ਸਫ਼ਾਈ ਕੀਤੀ ਸੀ, ਪਰ ਵਿਧਾਇਕ ਸਾਹਿਬ ਵਲੋਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ।

ਆਪਣੀਆਂ ਮੰਗਾਂ ਨੂੰ ਲੈਕੇ ਸਫ਼ਾਈ ਕਾਮਿਆਂ ਦਾ 13 ਦਿਨਾਂ ਤੋਂ ਧਰਨਾ ਲਗਾਤਾਰ ਜਾਰੀ
ਆਪਣੀਆਂ ਮੰਗਾਂ ਨੂੰ ਲੈਕੇ ਸਫ਼ਾਈ ਕਾਮਿਆਂ ਦਾ 13 ਦਿਨਾਂ ਤੋਂ ਧਰਨਾ ਲਗਾਤਾਰ ਜਾਰੀ

By

Published : May 24, 2021, 6:02 PM IST

ਫਿਰੋਜ਼ਪੁਰ: ਆਪਣੀਆਂ ਮੰਗਾਂ ਨੂੰ ਲੈਕੇ ਸਫ਼ਾਈ ਕਾਮਿਆਂ ਦਾ ਧਰਨਾ ਸੂਬਾ ਪੱਧਰ 'ਤੇ ਲਗਾਤਾਰ ਜਾਰੀ ਹੈ। ਜਿਸ ਨੂੰ ਲੈਕੇ ਫਿਰੋਜ਼ਪੁਰ ਦੇ ਜ਼ੀਰਾ 'ਚ ਵੀ ਸਫ਼ਾਈ ਕਾਮੇ ਹੜਤਾਲ 'ਤੇ ਹਨ। ਇਸ ਦੇ ਚੱਲਦਿਆਂ ਸ਼ਹਿਰ 'ਚ ਗੰਦਗੀ ਦੇ ਢੇਰ ਲੱਗ ਗਏ ਹਨ। ਜਦਕਿ ਸਫ਼ਾਈ ਕਾਮਿਆਂ ਦਾ ਕਹਿਣਾ ਕਿ ਸਰਕਾਰ ਵਲੋਂ ਸਿਰਫ਼ ਲਾਰੇ ਹੀ ਲਗਾਏ ਜਾ ਰਹੇ ਹਨ।

ਆਪਣੀਆਂ ਮੰਗਾਂ ਨੂੰ ਲੈਕੇ ਸਫ਼ਾਈ ਕਾਮਿਆਂ ਦਾ 13 ਦਿਨਾਂ ਤੋਂ ਧਰਨਾ ਲਗਾਤਾਰ ਜਾਰੀ

ਇਸ ਸਬੰਧੀ ਸਫ਼ਾਈ ਯੂਨੀਅਨ ਜ਼ੀਰਾ ਦੇ ਉਪ ਪ੍ਰਧਾਨ ਦਾ ਕਹਿਣਾ ਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਲਾਰੇ ਹੀ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਹਲਕਾ ਵਿਧਾਇਕ ਦੇ ਪਿਤਾ ਦੀ ਅੰਤਿਮ ਅਰਦਾਸ ਮੌਕੇ ਯੂਨੀਅਨ ਵਲੋਂ ਸਫ਼ਾਈ ਕੀਤੀ ਸੀ, ਪਰ ਵਿਧਾਇਕ ਸਾਹਿਬ ਵਲੋਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਕਿਸੇ ਵੀ ਹਾਲਤ 'ਚ ਹੜਤਾਲ ਖ਼ਤਮ ਨਹੀਂ ਕੀਤੀ ਜਾਵੇਗੀ।

ਇਸ ਸਬੰਧੀ ਕਾਰਹ ਸਾਧਕ ਅਫ਼ਸਰ ਦਾ ਕਹਿਣਾ ਕਿ ਸਫ਼ਾਈ ਕਮਰਚਾਰੀ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ 'ਤੇ ਚੱਲ ਰਹੇ ਹਨ, ਜਿਸ ਕਾਰਨ ਸ਼ਹਿਰ 'ਚ ਗੰਦਗੀ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਗੰਦਗੀ ਸਬੰਧੀ ਕਈ ਸ਼ਿਕਾਇਤਾਂ ਵੀ ਆ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬ ਵਲੋਂ ਜੋ ਵੀ ਮੁਲਾਜ਼ਮਾਂ ਸਬੰਧੀ ਕਿਹਾ ਗਿਆ ਉਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ:ਅਦਾਕਾਰ ਦੀਪ ਸਿੱਧੂ ਖ਼ਿਲਾਫ਼ ਮਾਮਲਾ ਦਰਜ

ABOUT THE AUTHOR

...view details