ਪੰਜਾਬ

punjab

ETV Bharat / state

ਭਾਰਤ-ਪਾਕਿ ਸਰਹੱਦ 'ਤੇ ਤੀਜੇ ਦਿਨ ਵੀ ਵੇਖਿਆ ਗਿਆ ਸ਼ੱਕੀ ਡਰੋਨ - drone flying on Indo-Pak border

ਭਾਰਤ-ਪਾਕਿਸਤਾਨ ਸਰਹੱਦ 'ਤੇ ਤੀਜੇ ਦਿਨ ਵੀ ਸ਼ੱਕੀ ਡਰੋਨ ਨੂੰ ਉਡਦੇ ਹੋਏ ਵੇਖਿਆ ਗਿਆ ਹੈ। ਸਥਾਨਕ ਲੋਕਾਂ ਨੇ ਡਰੋਨ ਨੂੰ ਖੇਤਰ 'ਚ ਘੁੰਮਦਾ ਵੇਖ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਫ਼ੋਟੋ।

By

Published : Oct 10, 2019, 10:23 AM IST

ਫਿਰੋਜ਼ਪੁਰ: ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ 'ਤੇ ਤੀਜੇ ਦਿਨ ਵੀ ਸ਼ੱਕੀ ਡਰੋਨ ਨੂੰ ਉਡਦੇ ਹੋਏ ਵੇਖਿਆ ਗਿਆ ਹੈ। ਇਹ ਡਰੋਨ ਭਾਰਤੀ ਸਰਹੱਦ 'ਚ ਬੀਤੇ 3 ਦਿਨਾਂ ਤੋਂ ਵੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਸਵਾ 7 ਵਜੇ ਇਸ ਨੂੰ ਪਾਕਿਸਤਾਨ ਪਾਸੇ ਤੋਂ ਦਾਖ਼ਲ ਹੁੰਦਾ ਹੋਇਆ ਵੇਖਿਆ ਗਿਆ ਹੈ। ਸਥਾਨਕ ਲੋਕਾਂ ਨੇ ਡਰੋਨ ਨੂੰ ਖੇਤਰ 'ਚ ਘੁੰਮਦਾ ਵੇਖ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਫ਼ੋਟੋ।

ਜ਼ਿਕਰ-ਏ-ਖ਼ਾਸ ਹੈ ਕਿ ਇਸ ਸ਼ੱਕੀ ਡਰੋਨ ਨੂੰ ਮੰਗਲਵਾਰ ਸ਼ਾਮ ਨੂੰ 7.20 ਤੇ ਸਰਹੱਦੀ ਪਿੰਡ ਕਾਲੂਵਾਲਾ ਅਤੇ ਰਾਤ 10.30 ਵਜੇ ਪਿੰਡ ਟੇਢੀਵਾਲਾ 'ਚ ਉਡਦੇ ਹੋਏ ਵੇਖਿਆ ਗਿਆ ਹੈ। ਇਸ ਦੌਰਾਨ ਸਥਾਨਕ ਲੋਕਾਂ ਨੇ ਇਸ ਸ਼ਕੀ ਡਰੋਨ ਦੀ ਵੀਡੀਓ ਬਣਾਈ, ਵੇਖੋ ਵੀਡੀਓ......

ਵੀਡੀਓ

ਸ਼ੱਕੀ ਡਰੋਨ ਦੇ ਉਡਾਣ ਭਰਨ ਦੀ ਖ਼ਬਰ ਤੋਂ ਬਾਅਦ ਤੋਂ ਹੀ ਬੀਐਸਐਫ਼, ਪੰਜਾਬ ਪੁਲਿਸ ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਸਖ਼ਤੇ 'ਚ ਆ ਗਈਆਂ ਹਨ। ਇਸ ਤੋਂ ਪਹਿਲਾ ਸੋਮਵਾਰ ਰਾਤ ਨੂੰ ਵੀ ਭਾਰਤ-ਪਾਕਿਸਤਾਨ ਸਰਹੱਦੀ ਜਾਂਚ ਚੌਕੀ ਐਚ ਕੇ ਟਾਵਰ ਨੇੜੇ ਪਾਕਿ ਵਾਲੇ ਪਾਸੇ ਇੱਕ ਡਰੋਨ ਨੂੰ 5 ਵਾਰ ਉਡਾਣ ਭਰਦੇ ਹੋਏ ਵੇਖਿਆ ਗਿਆ ਸੀ। ਇਸ ਦੌਰਾਨ ਇਹ ਡਰੋਨ ਇੱਕ ਵਾਰ ਭਾਰਤੀ ਸਰਹੱਦ ਵਿੱਚ ਵੀ ਦਾਖ਼ਲ ਹੋਇਆ ਸੀ। ਇਹ ਡਰੋਨ ਰਾਤ 10 ਵਜੇ ਤੋਂ 10:40 ਤੱਕ ਪਾਕਿਸਤਾਨ ਤੋਂ ਉਡਾਣ ਭਰਦਾ ਰਿਹਾ ਅਤੇ ਮੁੜ 12.25 'ਤੇ ਪਾਕਿਸਤਾਨ ਤੋਂ ਉਡਾਇਆ ਗਿਆ ਸੀ। ਇਸ ਦੌਰਾਨ ਇਹ ਡਰੋਨ ਭਾਰਤੀ ਸਰਹੱਦ ਵਿੱਚ ਵੀ ਦਾਖਲ ਹੁੰਦਾ ਹੋਇਆ ਵੇਖਿਆ ਗਿਆ ਸੀ।

ਭਾਰਤ-ਪਾਕਿ ਸਰਹੱਦ 'ਤੇ ਇੱਕ ਵਾਰ ਮੁੜ ਵੇਖਿਆ ਗਿਆ ਪਾਕਿਸਤਾਨੀ ਡਰੋਨ

ABOUT THE AUTHOR

...view details