ਫਿਰੋਜ਼ਪੁਰ: ਅਕਸਰ ਸਰਕਾਰੀ ਹਸਪਤਾਲਾਂ ਤੇ ਚੰਗੀ ਸਿਹਤ ਸਹੂਲਤਾਂ ਨਾ ਦੇਣ ਨੂੰ ਲੈਕੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ ਅਤੇ ਨਾਲ ਹੀ ਹਸਪਤਾਲ ਦੀ ਡਾਕਟਰਾਂ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਪਰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਤੋਂ ਜੋ ਖ਼ਬਰ ਸਾਹਮਣੇ ਆਈ ਹੈ ਉਹ ਇਸਤੋਂ ਉਲਟ ਹੈ। ਇਸ ਖ਼ਬਰ ਨੂੰ ਵੇਖ ਕੇ ਅਤੇ ਸੁਣ ਕੇ ਹਰ ਕੋਈ ਇਸ ਸਰਕਾਰੀ ਹਸਪਤਾਲ ਉੱਪਰ ਮਾਣ ਮਹਿਸੂਸ ਕਰੇਗਾ। ਇਸ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਗੋਡਾ ਬਦਲਣ ਦਾ ਸਫਲ ਇਲਾਜ਼ ਕੀਤਾ ਗਿਆ ਹੈ। ਚੰਗੇ 2 ਮਾਹਿਰ ਡਾਕਟਰਾਂ ਦੇ ਵੱਲੋਂ ਇਹ ਇਲਾਜ ਕੀਤਾ ਗਿਆ ਹੈ। ਜਾਣਕਾਰੀ ਹਸਪਤਾਲ ਵੱਲੋਂ ਇਹ ਇਲਾਜ ਬਿਲਕੁਲ ਮੁਫਤ ਵਿੱਚ ਕੀਤਾ ਗਿਆ ਹੈ।
ਆਯੂਸ਼ਮਾਨ ਕਾਰਡ ਸਕੀਮ ਦੇ ਤਹਿਤ ਇਹ ਇਲਾਜ (Treatment) ਕੀਤਾ ਗਿਆ ਹੈ। ਹਸਪਤਾਲ (Hospital) ਵੱਲੋਂ ਜਿੱਥੇ ਮਰੀਜ ਨੂੰ ਦੁੱਖ ਤੋਂ ਛੁਟਕਾਰਾ ਦਿਵਾਇਆ ਹੈ ਉੱਥੇ ਹੀ ਉਸਨੂੰ ਮਾਲੀ ਖਰਚੇ ਤੋਂ ਵੀ ਬਚਾਇਆ ਹੈ। ਪੀੜਤ ਪਰਿਵਾਰ ਦੇ ਵੱਲੋਂ ਹਸਪਤਾਲ ਤੇ ਉਸ ਚ ਇਲਾਜ ਕਰਨ ਵਾਲੇ ਡਾਕਟਰਾਂ ਦੇ ਧੰਨਵਾਦ ਕੀਤਾ ਗਿਆ ਹੈ। ਇਸਦੇ ਨਾਲ ਹੀ ਪਰਿਵਾਰ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਹਸਪਤਾਲ ਦੇ ਵਿੱਚ ਚੰਗਾ ਇਲਾਜ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦਾ ਹਸਪਤਾਲ ਦੇ ਵੱਲੋਂ ਮੁਫਤ ਅਤੇ ਬਿਹਤਰ ਇਲਾਜ ਕੀਤਾ ਗਿਆ ਹੈ ਜਿਸਨੂੰ ਲੈਕੇ ਉਹ ਕਾਫੀ ਖੁਸ਼ ਹਨ।
ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਸਿਵਲ ਹਸਪਤਾਲ ਫਿ਼ਰੋਜ਼ਪੁਰ ਵਿਚ ਹੱਡੀਆਂ ਦੀ ਕਿਸੇ ਵੀ ਬਿਮਾਰੀ ਦਾ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੁੱਟੀਆਂ ਹੱਡੀਆਂ ਦਾ ਇਲਾਜ ਕਰਨ ਦੇ ਨਾਲ-ਨਾਲ ਵਿੰਗੀ ਹੱਡੀ ਜਾਂ ਟੇਂਡੀ ਹੋਈ ਹੱਡੀ, ਇਥੋਂ ਤੱਕ ਕਿ ਟੁੱਟੇ ਮਣਕੇ ਦਾ ਵੀ ਇਲਾਜ ਕੀਤਾ ਜਾਂਦਾ ਹੈ, ਜਿਸ ਦੀ ਸਹੂਲਤ ਮਰੀਜ਼ ਆਯੂਸ਼ਮਾਨ ਕਾਰਡ `ਤੇ ਬਿਲਕੁਲ ਮੁਫਤ ਵੀ ਲੈ ਸਕਦਾ ਹੈ।