ਪੰਜਾਬ

punjab

ETV Bharat / state

ਜ਼ੋਮਾਟੋ ਕੰਪਨੀ ਦੇ ਸਟਾਫ ਨੇ ਕੀਤੀ ਹੜਤਾਲ - ਜ਼ੋਮਾਟੋ ਕੰਪਨੀ

ਫ਼ਿਰੋਜ਼ਪੁਰ ਵਿਚ ਜ਼ੋਮਾਟੋ ਕੰਪਨੀ ਦੇ ਸਟਾਫ ਨੇ ਹੜਤਾਲ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ੋਮਾਟੋ ਕੰਪਨੀ ਸਾਨੂੰ ਹਰ ਆਰਡਰ 'ਤੇ 25 ਰੁਪਏ ਕਮਿਸ਼ਨ ਦਿੰਦੀ ਸੀ ਜੋ ਹੁਣ ਘਟਾ ਕੇ ਅੱਧੇ ਕਰ ਦਿੱਤੇ ਹਨ।

ਜ਼ੋਮਾਟੋ ਕੰਪਨੀ

By

Published : Sep 2, 2019, 7:57 PM IST

ਫ਼ਿਰੋਜ਼ਪੁਰ: ਜ਼ੋਮਾਟੋ ਕੰਪਨੀ ਵੱਲੋਂ ਕੰਪਨੀ ਦੇ ਵਰਕਰਾਂ ਦੇ ਆਰਡਰ ਕਮਿਸ਼ਨ ਘੱਟ ਕਰਨ 'ਤੇ ਕੰਪਨੀ ਦੇ ਵਰਕਰਾਂ ਨੇ ਹੜਤਾਲ ਕਰ ਦਿੱਤੀ ਹੈ।

ਵੇਖੋ ਵੀਡੀਓ

ਫ਼ਿਰੋਜ਼ਪੁਰ ਵਿਚ ਜ਼ੋਮਾਟੋ ਕੰਪਨੀ ਦੇ ਸਟਾਫ ਨੇ ਹੜਤਾਲ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ੋਮਾਟੋ ਕੰਪਨੀ ਸਾਨੂੰ ਹਰ ਆਰਡਰ 'ਤੇ 25 ਰੁਪਏ ਕਮਿਸ਼ਨ ਦਿੰਦੀ ਸੀ ਅਤੇ ਆਰਡਰ ਦੇਣ ਜਾਣ ਲਈ ਹਰ 5 ਕਿਲੋਮੀਟਰ ਤੋ ਬਾਅਦ 10 ਰੁਪਏ ਪਰ ਕਿਲੋਮੀਟਰ ਸਾਨੂੰ ਦਿੰਦੀ ਸੀ ਜੋ ਹੁਣ ਘਟਾ ਕੇ ਅੱਧੇ ਕਰ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੁਰਾਣੇ ਰੇਟ ਹੀ ਦਿੱਤੇ ਜਾਣ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਸਾਨੂੰ ਦੇਰ ਤੱਕ ਕੰਪਨੀ ਪਿੰਡਾਂ ਦੇ ਆਰਡਰ ਦੇ ਦਿੰਦੀ ਹੈ ਕਈ ਵਾਰ ਸਾਡੇ ਨਾਲ ਰਾਸਤੇ ਵਿਚ ਲੁੱਟ ਦੀਆ ਵਾਰਦਾਤਾਂ ਹੋ ਚੁੱਕੀਆਂ ਹਨ।

ਇਹ ਵੀ ਪੜੋ: ਸਤਲੁਜ ਦਰਿਆ 'ਚ ਪਿਆ 500 ਫ਼ੁੱਟ ਲੰਮਾ ਪਾੜ ਪੂਰਿਆ, ਕੈਪਟਨ ਨੇ ਪ੍ਰਗਟਾਈ ਖੁਸ਼ੀ

ਦੂਜੇ ਪਾਸੇ ਜ਼ੋਮਾਟੋ ਕੰਪਨੀ ਦੇ ਨੁਮਾਇੰਦੇ ਨੇ ਕਿਹਾ ਕਿ ਇਹ ਸਾਡੀ ਕੰਪਨੀ ਦੀ ਪਾਲਿਸੀ ਹੈ ਇਸ ਵਿਚ ਮੈਂ ਕੁਝ ਨਹੀਂ ਬੋਲ ਸਕਦਾ ਪਰ ਇਨ੍ਹਾਂ ਲੋਕਾਂ ਦਾ ਮਸਲਾ ਹੱਲ ਕਰ ਲਿਆ ਜਾਵੇਗਾ।

ABOUT THE AUTHOR

...view details