ਫ਼ਿਰੋਜ਼ਪੁਰ: ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਸੀ। ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੇ ਲਈ ਪੰਜਾਬ ਪੁਲਿਸ ਦੀ ਪੱਬਾ ਭਾਰ ਹੋ ਰੱਖੀ ਹੈ।
ਐਸਟੀਐਫ ਟੀਮ ਤੇ ਨਸ਼ਾ ਤਸਕਰਾਂ 'ਚ ਮੁੱਠਭੇੜ, ਇੱਕ ਗ੍ਰਿਫ਼ਤਾਰ, ਦੋ ਫ਼ਰਾਰ - firozpurs stf team
ਐਸਟੀਐਫ ਟੀਮ ਫਿਰੋਜ਼ਪੁਰ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁਹਿੰਮ ਛੇੜੀ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫ਼ੋਰਸ ਨੇ ਨਾਕਾਬੰਦੀ ਦੌਰਾਨ ਥਾਣਾ ਮਮਦੋਟ ਦੇ ਪਿੰਡ ਰਾਓ ਕੇ ਹਿਠਾੜ ਦੇ ਨਜ਼ਦੀਕ ਕਾਰਵਾਈ ਕੀਤੀ ਹੈ।
ਐਸਟੀਐਫ ਟੀਮ ਫਿਰੋਜ਼ਪੁਰ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁਹਿੰਮ ਛੇੜੀ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫ਼ੋਰਸ ਨੇ ਨਾਕਾਬੰਦੀ ਦੌਰਾਨ ਥਾਣਾ ਮਮਦੋਟ ਦੇ ਪਿੰਡ ਰਾਓ ਕੇ ਹਿਠਾੜ ਦੇ ਨਜ਼ਦੀਕ ਕਾਰਵਾਈ ਕੀਤੀ ਹੈ। ਇਸ ਦੌਰਾਨ 2 ਮੋਟਰਸਾਈਕਲਾਂ ਉੱਤੇ 4 ਵਿਅਕਤੀ ਨਸ਼ੇ ਦੀ ਖੇਪ ਲੈ ਕੇ ਜਾ ਰਹੇ ਸਨ, ਜਿਨ੍ਹਾਂ ਦੀ ਟਾਸਕ ਫ਼ੋਰਸ ਨਾਲ ਮੁੱਠਭੇੜ ਹੋਈ ਹੈ।
ਇਸ ਮੁੱਠਭੇੜ ਦੌਰਾਨ ਇੱਕ ਵਿਅਕਤੀ ਗੁਰਦੀਪ ਸਿੰਘ ਉਰਫ਼ ਕਾਲੀ ਸ਼ੂਟਰ ਦੇ ਢਿੱਡ ਵਿੱਚ ਗੋਲੀ ਲੱਗਣ ਦੀ ਸੂਚਨਾ ਮਿਲੀ ਅਤੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੇ ਦੋ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਹੇ। ਐੱਸ.ਟੀ.ਐੱਫ ਟੀਮ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।