ਫਿਰੋਜ਼ਪੁਰ: ਪੰਜਾਬ ਵਿੱਚ ਅਜੇ ਸਰਕਾਰ ਬਣੇ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਤੇ ਮਾਨ ਸਰਕਾਰ ਦੇ ਖ਼ਿਲਾਫ ਲੋਕਾਂ ਤੇ ਜਥੇਬੰਦੀਆਂ ਵੱਲੋਂ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਵੀ ਕਰ ਦਿੱਤੇ ਗਏ ਹਨ। ਇਸੇ ਤਹਿਤ ਜ਼ੀਰਾ ਦੇ ਘੰਟਾਘਰ ਚੌਂਕ ਵਿੱਚ ਛੋਟਾ ਹਾਥੀ ਤੇ ਪਿੱਕਅੱਪ ਮਾਲਕਾਂ ਤੇ ਡਰਾਈਵਰਾਂ ਵੱਲੋਂ ਮਿਲਕੇੇ ਆਪਣੇ ਹੱਕਾਂ ਵਾਸਤੇ ਧਰਨਾ ਦਿੱਤਾ ਗਿਆ।
ਇਸ ਮੌਕੇ ਪ੍ਰਧਾਨ ਪਿਕਅੱਪ ਯੂਨੀਅਨ ਦੇ ਆਗੂ ਨੈਬ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਜੁਗਾੜੂ ਮੋਟਰਸਾਇਕਲ ਰੇਹੜੀਆਂ ਵੱਲੋਂ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਇਹ ਰੇਹੜੀਆਂ ਦੇ ਮਾਲਕ ਘੱਟ ਰੇਟਾਂ ਵਿੱਚ ਸਾਮਾਨ ਲੈ ਕੇ ਚਲੇ ਜਾਂਦੇ ਹਨ ਜੋ ਕਿ ਇੰਨ੍ਹਾਂ ਰੇਹੜੀਆਂ ਨੂੰ ਕੋਈ ਵੀ ਟੈਕਸ ਨਹੀਂ ਪੈਂਦਾ ਅਤੇ ਦੂਜੇ ਪਾਸੇ ਸਾਡੇ ਛੋਟੇ ਹਾਥੀ ਤੇ ਪਿੱਕਅੱਪ ਗੱਡੀਆਂ ਦੇ ਸਾਰੇ ਟੈਕਸ ਭਰ ਕੇ ਹੀ ਸੜਕ ’ਤੇ ਉਤਾਰੇ ਜਾਂਦੇ ਹਨ।
ਜੁਗਾੜੂ ਰੇਹੜੀਆਂ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪਹਿਲਾ ਫ਼ੈਸਲਾ ਲਿਆ ਗਿਆ ਸੀ ਕਿ ਇੰਨ੍ਹਾਂ ਜੁਗਾੜੂ ਰੇਹੜੀਆਂ ਨੂੰ ਬੰਦ ਕੀਤਾ ਜਾਵੇ ਪਰ ਬਾਅਦ ਵਿੱਚ ਰੇਹੜੀਆਂ ਵਾਲਿਆਂ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੋਟਾਂ ਪਾਈਆਂ ਹਨ ਇਸ ਮੌਕੇ ਪ੍ਰਧਾਨ ਨੈਬ ਸਿੰਘ ਨੇ ਕਿਹਾ ਕਿ ਵੋਟਾਂ ਤਾਂ ਅਸੀਂ ਵੀ ਸਰਕਾਰ ਬਣਾਉਣ ਵਾਸਤੇ ਪਾਈਆਂ ਸਨ ਕੀ ਪਤਾ ਸੀ ਕਿ ਸਰਕਾਰ ਸਾਡੇ ਢਿੱਡ ਉੱਤੇ ਹੀ ਲੱਤ ਮਾਰੇਗੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਪਣੇ ਪਰਿਵਾਰਾਂ ਨੂੰ ਅਸੀਂ ਇਸ ਕੰਮ ’ਤੇ ਹੀ ਪਾਲਦੇ ਹਾਂ ਤੇ ਬੱਚਿਆਂ ਦਾ ਪਾਲਣ ਪੋਸ਼ਣ ਤੇ ਪੜ੍ਹਾਈ ਵੀ ਸਾਡੇ ਇਸ ਕੰਮ ਉੱਪਰ ਹੀ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇ ਇੰਨ੍ਹਾਂ ਜੁਗਾੜੂ ਰੇਹੜੀਆਂ ਨੂੰ ਬੰਦ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਖ਼ਿਲਾਫ਼ ਯੂਥ ਕਾਂਗਰਸ ਦਾ ਅਨੌਖਾ ਰੋਸ ਪ੍ਰਦਰਸ਼ਨ