ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਕੈਂਟ ਬਲਿਊ ਮੂਨ ਰੈਸਟੋਰੈਂਟ ਦੇ ਬਾਹਰ ਗੋਲੀ ਚੱਲਣ ਨਾਲ ਨੌਕਰ ਦੀ ਮੌਕੇ 'ਤੇ ਮੌਤ ਹੋ ਗਈ। ਗੋਲੀ ਨੌਕਰ ਦੇ ਮੱਥੇ ਵਿੱਚ ਲੱਗੀ। ਇਸ ਮੌਕੇ ਉਸ ਦੇ ਪਰਿਵਾਰ ਵਾਲਿਆਂ ਵਿੱਚੋਂ ਭਾਣਜੀ ਨੇ ਦੱਸਿਆ ਕਿ ਮੇਰੇ ਮਾਮਾ ਬਲਿਊ ਮੂਨ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਤੇ ਉਸਦੇ ਨਾਲ ਅੱਜ ਸਵੇਰੇ 10 ਵਜੇ ਦੇ ਕਰੀਬ ਇਹ ਘਟਨਾ ਵਾਪਰੀ, ਜਿਸ ਦੀ ਜਾਣਕਾਰੀ ਸਾਨੂੰ ਕਰੀਬ ਦੋ ਵਜੇ ਦਿੱਤੀ ਗਈ। ਇਸ ਮੌਕੇ ਉਨ੍ਹਾਂ ਮਾਲਕ ਉਪਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮਾਲਕ ਵੱਲੋਂ ਸੀਸੀਟੀਵੀ ਕੈਮਰੇ ਵਿੱਚੋਂ ਡਿੱਗੇ ਖੂਨ ਦੇ ਨਿਸ਼ਾਨ ਮਿਟਾਏ ਗਏ ਹਨ।
ਰੈਸਟੋਰੈਂਟ ਬਲਿਊ ਮੂਨ ਦੇ ਬਾਹਰ ਚੱਲੀ ਗੋਲੀ, ਇੱਕ ਮੌਤ - ਰੈਸਟੋਰੈਂਟ ਦੇ ਬਾਹਰ ਗੋਲੀ ਚੱਲਣ ਨਾਲ ਨੌਕਰ ਦੀ ਮੌਕੇ 'ਤੇ ਮੌਤ
ਫ਼ਿਰੋਜ਼ਪੁਰ ਕੈਂਟ ਬਲਿਊ ਮੂਨ ਰੈਸਟੋਰੈਂਟ ਦੇ ਬਾਹਰ ਗੋਲੀ ਚੱਲਣ ਨਾਲ ਨੌਕਰ ਦੀ ਮੌਕੇ 'ਤੇ ਮੌਤ ਹੋ ਗਈ। ਗੋਲੀ ਨੌਕਰ ਦੇ ਮੱਥੇ ਵਿੱਚ ਲੱਗੀ। ਇਸ ਮੌਕੇ ਉਸ ਦੇ ਪਰਿਵਾਰ ਵਾਲਿਆਂ ਵਿੱਚੋਂ ਭਾਣਜੀ ਨੇ ਦੱਸਿਆ ਕਿ ਮੇਰੇ ਮਾਮਾ ਬਲਿਊ ਮੂਨ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਤੇ ਉਸਦੇ ਨਾਲ ਅੱਜ ਸਵੇਰੇ 10 ਵਜੇ ਦੇ ਕਰੀਬ ਇਹ ਘਟਨਾ ਵਾਪਰੀ।
ਰੈਸਟੋਰੈਂਟ ਬਲਿਊ ਮੂਨ ਦੇ ਬਾਹਰ ਚੱਲੀ ਗੋਲੀ, ਇੱਕ ਮੌਤ
ਇਸ ਦੀ ਜਾਣਕਾਰੀ ਜਦ ਡੀ.ਐਸ.ਪੀ ਕੁਲਦੀਪ ਸਿੰਘ ਤੋਂ ਲਈ ਗਈ ਤਾਂ ਉਨ੍ਹਾਂ ਬਲਿਊ ਮੂਨ ਦੇ ਬਾਹਰ ਚੱਲੀ ਗੋਲੀ ਬਾਰੇ ਦੱਸਦੇ ਹੋਏ ਕਿਹਾ ਕਿ ਸੰਜੇ ਨਾਂਅ ਦੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਚੁੱਕੀ ਹੈ ਅਤੇ ਬਾਕੀ ਦੀ ਜਾਂਚ ਜਾਰੀ ਹੈ। ਇਸ ਮੌਕੇ ਫੋਰੈਂਸਿਕ ਟੀਮ ਆਪਣੀ ਜਾਂਚ ਕਰ ਰਹੀ ਹੈ। ਗੋਲੀ ਕਿਸ ਨੇ ਚਲਾਈ, ਇਸ ਬਾਰੇ ਫ਼ਿਲਹਾਲ ਭੇਦ ਬਣਿਆ ਹੋਇਆ ਹੈ।