ਫਿਰੋਜ਼ਪੁਰ: ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਮੰਦਰਾਂ ਤੇ ਆਸ਼ਰਮਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਜ਼ੀਰਾ ਦੇ ਬ੍ਰਹਮਕੁਮਾਰੀ ਪਰਜਾਪਿਤਾ ਆਸ਼ਰਮ ਵਿੱਚ ਏਰੀਆ ਇੰਚਾਰਜ਼ ਸੰਗੀਤਾ ਦੇਵੀ ਦੀ ਅੱਧੇ ਅਕਸ਼ਤਾ ਵਿੱਚ ਇਹ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਉਨ੍ਹਾਂ ਹਰ ਇਨਸਾਨ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦੇਣ ’ਤੇ ਹਰੇਕ ਨੂੰ ਖ਼ੁਸ਼ੀ ਦੇਣ ਲਈ ਸੰਦੇਸ਼ ਦਿੱਤਾ।
ਬ੍ਰਹਮਕੁਮਾਰੀ ਪ੍ਰਜਾਪੀਤਾ ਆਸ਼ਰਮ ’ਚ ਕਰਵਾਇਆ ਸ਼ਿਵਰਾਤਰੀ ਦਾ ਸਮਾਗਮ - ਸ਼ਿਵਰਾਤਰੀ ਦਾ ਸਮਾਗਮ
ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਮੰਦਰਾਂ ਤੇ ਆਸ਼ਰਮਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਜ਼ੀਰਾ ਦੇ ਬ੍ਰਹਮਕੁਮਾਰੀ ਪਰਜਾਪਿਤਾ ਆਸ਼ਰਮ ਵਿੱਚ ਏਰੀਆ ਇੰਚਾਰਜ਼ ਸੰਗੀਤਾ ਦੇਵੀ ਦੀ ਅੱਧੇ ਅਕਸ਼ਤਾ ਵਿੱਚ ਇਹ ਤਿਉਹਾਰ ਮਨਾਇਆ ਗਿਆ
ਇਸ ਮੌਕੇ ਬ੍ਰਹਮਕੁਮਾਰੀ ਦੂਜੀ ਵੀਨਾ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਵਿਸ਼ਵ ਵਿਦਿਆਲੇ ਵਿੱਚ ਮਹਾਂ ਸ਼ਿਵਰਾਤਰੀ ਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ’ਚ ਸ਼ਿਵ ਭਗਵਾਨ ਦੇ ਦੱਸੇ ਹੋਏ ਸੰਦੇਸ਼ਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰਵਚਨ ਦਿੱਤੇ ਗਏ ਕੀ ਕਿਸੇ ਵੀ ਇਨਸਾਨ ਨੂੰ ਇੱਕ ਦੂਜੇ ਨਾਲ ਵੈਰ ਨਹੀਂ ਰੱਖਣਾ ਚਾਹੀਦਾ ਤੇ ਬੁਰਾਈਆਂ ਤੋਂ ਦੂਰ ਕਿਵੇਂ ਰਿਹਾ ਜਾ ਸਕਦਾ ਹੈ ਇਸ ਦਾ ਉਪਦੇਸ਼ ਦਿੱਤਾ।
ਇਸ ਮੌਕੇ ਉਨ੍ਹਾਂ ਵੱਲੋਂ ਜੋਤ ਜਗਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਤੇ ਝੰਡਾ ਚੜ੍ਹਾਇਆ ਗਿਆ। ਅੰਤ ਵਿੱਚ ਸੰਗਤਾਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ।
ਇਹ ਵੀ ਪੜੋ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ