ਪੰਜਾਬ

punjab

ETV Bharat / state

ਫਿਰੋਜ਼ਪੁਰ 'ਚ ਜਨਮੇਜਾ ਸਿੰਘ ਸੇਖੋ ਨੇ ਵਰਕਰਾਂ ਨਾਲ ਕੀਤੀ ਮੀਟਿੰਗ - ਰਾਜਨੀਤਿਕ ਦਲ ਐਕਟਿਵ

ਫਿਰੋਜ਼ਪੁਰ ਦੇ ਹਲਕੇ ਜ਼ੀਰਾ ਤੋਂ ਅਕਾਲੀ ਦਲ ਨੇ ਜਨਮੇਜਾ ਸਿੰਘ ਸੇਖੋ ਨੂੰ ਉਮੀਦਵਾਰ ਦੀ ਟਿਕਟ ਦੇ ਕੇ ਨਿਵਾਜਿਆਂ ਹੈ।ਇਸ ਬਾਰੇ ਜਨਮੇਜਾ ਸਿੰਘ ਨੇ ਕਿਹਾ ਹੈ ਕਿ ਮੈਂ ਬਾਦਲ ਪਰਿਵਾਰ ਦਾ ਧੰਨਵਾਦ ਕਰਦਾ ਹਾਂ।ਜਨਮੇਜਾ ਸਿੰਘ ਸੇਖੋ ਨੇ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ।

ਫਿਰੋਜ਼ਪੁਰ 'ਚ ਸ਼੍ਰੋਮਣੀ ਅਕਾਲੀ ਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ
ਫਿਰੋਜ਼ਪੁਰ 'ਚ ਸ਼੍ਰੋਮਣੀ ਅਕਾਲੀ ਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ

By

Published : May 26, 2021, 8:15 PM IST

ਫਿਰੋਜ਼ਪੁਰ:ਪੰਜਾਬ ਵਿਚ 2022 ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਦਲ ਐਕਟਿਵ ਹੋ ਰਹੇ ਹਨ।ਫਿਰੋਜ਼ਪੁਰ ਦੇ ਹਲਕੇ ਜ਼ੀਰਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਨਮੇਜਾ ਸਿੰਘ ਸੇਖੋਂ ਵੱਲੋਂ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਇਸ ਵਾਰ ਅਕਾਲੀ ਦਲ ਨੇ ਜ਼ੀਰਾ ਤੋਂ ਜਨਮੇਜਾ ਸਿੰਘ ਸੇਖੋ ਨੂੰ ਉਮੀਦਵਾਰ ਦੀ ਟਿਕਟ ਦੇ ਕੇ ਨਿਵਾਜਿਆ ਹੈ।ਇਸ ਬਾਰੇ ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਉਹ ਬਾਦਲ ਪਰਿਵਾਰ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਉਨ੍ਹਾਂ ਨੂੰ ਜ਼ੀਰਾ ਹਲਕੇ ਵਿਚ ਉਮੀਦਵਾਰ ਵਜੋਂ ਨਿਵਾਜਿਆ ਹੈ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਪਿੰਡਾਂ ਦਾ ਦੌਰਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨਾਲ ਮੇਲ ਜੋਲ ਵਧਾਇਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਫਿਰੋਜ਼ਪੁਰ 'ਚ ਸ਼੍ਰੋਮਣੀ ਅਕਾਲੀ ਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ

ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਕਿਸੇ ਵੀ ਵਰਕਰ ਦੀ ਮੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਜਦਕਿ ਇਹ ਪਹਿਲੇ ਅਕਾਲੀ ਵਰਕਰ ਨਾਲ ਲੋਕਾਂ ਦੀਆਂ ਨਾਰਾਜ਼ਗੀਆਂ ਸਨ ਅਤੇ ਮੈਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇੇ ਪੂਰਾ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਵੱਡੀ ਲੀਡ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਸੀਟ ਜਿੱਤ ਕੇ ਪਾਈ ਜਾਵੇਗੀ।

ਇਹ ਵੀ ਪੜੋ:ਬਟਾਲਾ ਦੇ ਬਜ਼ੁਰਗ ਦਲਜੀਤ ਸਿੰਘ ਨੇ ਘਰ ਦੀ ਛੱਤ ਤੇ ਬਣਾਇਆ ਫ਼ਾਰਮ ਹਾਊਸ

ABOUT THE AUTHOR

...view details