ਪੰਜਾਬ

punjab

ETV Bharat / state

ਹਲਕਾ ਗੁਰੂ ਹਰਸਹਾਏ ’ਚ ਅਕਾਲੀ ਉਮੀਦਵਾਰ ਵੱਲੋਂ ਟਰੈਕਟਰ ਮਾਰਚ - ਰਦੇਵ ਸਿੰਘ ਨੋਨੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ

ਵਿਧਾਨਸਭਾ ਹਲਕਾ ਗੁਰੂ ਹਰਸਹਾਏ (Guru Har sahai assembly constituency) ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਇਸ ਸੀਟ ਤੇ ਜਿੱਤ ਪੱਕੀ ਹੈ।

ਹਲਕਾ ਗੁਰੂ ਹਰਸਹਾਏ ’ਚ ਅਕਾਲੀ ਉਮੀਦਵਾਰ ਵੱਲੋਂ ਟਰੈਕਟਰ ਮਾਰਚ
ਹਲਕਾ ਗੁਰੂ ਹਰਸਹਾਏ ’ਚ ਅਕਾਲੀ ਉਮੀਦਵਾਰ ਵੱਲੋਂ ਟਰੈਕਟਰ ਮਾਰਚ

By

Published : Feb 17, 2022, 11:58 AM IST

ਫਿਰੋਜ਼ਪੁਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਚੋਣ ਅਖਾੜਾ ਭਖ ਚੁੱਕਿਆ ਹੈ। ਸਿਆਸੀ ਪਾਰਟੀਆਂ ਵੱਲੋਂ ਆਪਣੀ ਸਰਕਾਰ ਬਣਾਉਣ ਦੇ ਲਈ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ।

ਹਲਕਾ ਗੁਰੂ ਹਰਸਹਾਏ ’ਚ ਅਕਾਲੀ ਉਮੀਦਵਾਰ ਵੱਲੋਂ ਟਰੈਕਟਰ ਮਾਰਚ

ਇਸ ਟਰੈਕਟਕ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਮੋਟਰਸਾਇਕਲ ਤੇ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਵਿਖਾਈ ਦਿੱਤੇ। ਉਨ੍ਹਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਦੇ ਹੋਏ ਪਿੰਡਾਂ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ।

ਅਕਾਲੀ ਉਮੀਦਵਾਰ ਨੋਨੀ ਮਾਨ ਨੇ ਦੱਸਿਆ ਕਿ ਪੂਰੇ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਉਨ੍ਹਾਂ ਦਾ ਥਾਂ-ਥਾਂ ਉੱਤੇ ਭਰਵਾਂ ਸੁਆਗਤ ਕੀਤਾ ਗਿਆ ਹੈ। ਨੋਨੀ ਮਾਨ ਨੂੰ ਹਲਕੇ ਦੇ ਲੋਕਾਂ ਵੱਲੋਂ ਫਲਾਂ ਅਤੇ ਕਿਤੇ ਲੱਡੂਆਂ ਨਾਲ ਤੋਲਿਆ ਵੀ ਗਿਆ ਹੈ।

ਇਸ ਮੌਕੇ ਅਕਾਲੀ ਉਮਦੀਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਹਲਕੇ ਵਿੱਚ ਉਨ੍ਹਾਂ ਦੀ ਜਿੱਤ ਪੱਕੀ ਹੈ ਅਤੇ ਉਹ ਇਹ ਸੀਟ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ।

ਇਹ ਵੀ ਪੜ੍ਹੋ:ਅੱਜ ਅਬੋਹਰ ’ਚ ਪੀਐੱਮ ਮੋਦੀ ਦੀ ਤੀਜੀ ਰੈਲੀ, ਉਮੀਦਵਾਰਾਂ ਲਈ ਮੰਗਣਗੇ ਵੋਟਾਂ

ABOUT THE AUTHOR

...view details