ਈਵੀਐਮ ਤੋਂ ਬਾਅਦ ਘੁਬਾਇਆ ਨੇ ਚੁੱਕੇ ਆਪਣੀ ਪਾਰਟੀ 'ਤੇ ਸਵਾਲ - ਸ਼ੇਰ ਸਿੰਘ ਘੁਬਾਇਆ
ਚੋਣਾਂ 'ਚ ਹਰ ਵਾਰ ਜਿੱਤ ਹਾਸਲ ਕਰਨ ਵਾਲੇ ਸ਼ੇਰ ਸਿੰਘ ਘੁਬਾਇਆ ਨੂੰ ਇਸ ਵਾਰ ਹਾਰ ਮਿਲੀ ਹੈ ਜਿਸ ਨੂੰ ਉਹ ਸਵੀਕਾਰ ਨਹੀਂ ਕਰ ਪਾ ਰਹੇ ਹਨ। ਪਹਿਲਾਂ ਸ਼ੇਰ ਸਿੰਘ ਘੁਬਾਇਆ ਵਲੋਂ ਈਵੀਐਮ ਉੱਤੇ ਸਵਾਲ ਚੁੱਕਣ ਤੋਂ ਬਾਅਦ ਆਪਣੇ ਹੀ ਕਾਂਗਰਸ ਪਾਰਟੀ ਦੇ ਵਰਕਰਾਂ 'ਤੇ ਸਵਾਲ ਚੁੱਕੇ ਹਨ।
Sher Singh Ghubaya,Former Congress Leader
ਚੰਡੀਗੜ੍ਹ: ਫਿਰੋਜ਼ਪੁਰ ਲੋਕ ਸਭਾ ਖੇਤਰ ਦੇ ਕਾਂਗਰਸ ਉਮੀਦਵਾਰ ਅਤੇ ਸਾਬਕਾ ਕਾਂਗਰਸੀ ਨੇਤਾ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਹਾਰ ਲਈ ਆਪਣੀ ਪਾਰਟੀ ਦੇ ਹੀ ਨੇਤਾਵਾਂ 'ਤੇ ਸਵਾਲ ਖੜੇ ਕੀਤੇ ਹਨ। ਇਸ ਦੇ ਨਾਲ ਹੀ ਘੁਬਾਇਆ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਨੂੰ ਪਤਾ ਸੀ ਕਿ ਉਨ੍ਹਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਖੜਾ ਨਹੀਂ ਹੋ ਸਕਦਾ ਤਾਂ ਬਾਦਲ ਖੁੱਦ ਉਨ੍ਹਾਂ ਵਿਰੁੱਧ ਚੋਣ ਵਿੱਚ ਖੜੇ ਹੋਏ ਸਨ।