ਪੰਜਾਬ

punjab

ETV Bharat / state

ਨਵੀਨੀਕਰਨ ਦੀ ਰਾਹ ਤੱਕਦਾ ਸ਼ਹੀਦ ਭਗਤ ਸਿੰਘ ਦਾ ਗੁਪਤ ਟਿਕਾਣਾ, ਜਿੱਥੇ ਹੁੰਦੀ ਸੀ ਵੱਡੀ ਕਾਰਵਾਈ... - ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਜਵਾਬ

ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਦੇ ਇਕ ਮਕਾਨ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਵੱਲੋਂ ਆਪਣਾ ਗੁਪਤ ਟਿਕਾਣਾ ਬਣਾਇਆ ਗਿਆ ਸੀ। ਜਿਸ ਇਤਿਹਾਸ ਥਾਂ ਦੀ ਜਾਣਕਾਰੀ ਜਾਣਨ ਲਈ ਸਾਡੀ ਈਟੀਵੀ ਭਾਰਤ ਦੀ ਟੀਮ ਪਹੁੰਚੀ, ਆਓ ਜਾਣਦੇ ਹਾਂ ਇਸ ਇਤਿਹਾਸਿਕ ਥਾਂ ਦੀ ਪੂਰੀ ਜਾਣਕਾਰੀ...

Etv Bharat
Etv Bharat

By

Published : Aug 11, 2022, 8:10 PM IST

ਫਿਰੋਜ਼ਪੁਰ: ਫਿਰੋਜ਼ਪੁਰ ਜੋ ਸਰਹੱਦੀ ਇਲਾਕੇ ਦਾ ਸ਼ਹਿਰ ਹੈ ਤੇ ਇਹ ਪਹਿਲਾਂ ਲਾਹੌਰ ਦੇ ਬਿਲਕੁਲ ਨਜ਼ਦੀਕ ਦਾ ਸ਼ਹਿਰ ਸੀ। ਇਸ ਵਿੱਚ ਕਈ ਕ੍ਰਾਂਤੀਕਾਰੀਆਂ ਨੇ ਆ ਕੇ ਜੰਗਾਂ ਲੜੀਆਂ, ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਦੇ ਇਕ ਮਕਾਨ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਵੱਲੋਂ ਆਪਣਾ ਗੁਪਤ ਟਿਕਾਣਾ ਬਣਾਇਆ ਗਿਆ ਸੀ। ਜਿਸ ਇਤਿਹਾਸ ਥਾਂ ਦੀ ਜਾਣਕਾਰੀ ਜਾਣਨ ਲਈ ਸਾਡੀ ਈਟੀਵੀ ਭਾਰਤ ਦੀ ਟੀਮ ਪਹੁੰਚੀ, ਆਓ ਜਾਣਦੇ ਹਾਂ ਇਸ ਇਤਿਹਾਸਿਕ ਥਾਂ ਦੀ ਪੂਰੀ ਜਾਣਕਾਰੀ...

ਜਿਸ ਬਾਬਤ ਫਿਰੋਜ਼ਪੁਰ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਮਕਾਨ ਵਿੱਚ ਕਿਰਾਏ 'ਤੇ ਰਹਿਣ ਵਾਸਤੇ ਜਦੋ ਭਗਤ ਸਿੰਘ ਲਾਹੌਰ ਤੋਂ ਆਏ ਸਨ, ਉਨ੍ਹਾਂ ਵੱਲੋਂ ਅੰਗਰੇਜ਼ਾਂ ਨੂੰ ਦੇਸ਼ ਖ਼ਿਲਾਫ਼ ਜੰਗ ਲੜਨ ਲਈ ਆਪਣੀਆਂ ਗੁਪਤ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਨ੍ਹਾਂ ਵੱਲੋਂ ਇੱਥੇ ਬੰਬ ਵੀ ਬਣਾਏ ਜਾਂਦੇ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ ਪਹਿਲੀ ਵਾਰ ਆਪਣੇ ਕੇਸ ਇਸ ਘਰ ਦੇ ਸਾਹਮਣੇ ਬੈਠੇ ਗੱਜਿਆ ਨਾਈ ਕੋਲੋਂ ਕਟਵਾਏ ਸਨ।

ਨਵੀਨੀਕਰਨ ਦੀ ਰਾਹ ਤੱਕਦਾ ਸ਼ਹੀਦ ਭਗਤ ਸਿੰਘ ਦਾ ਗੁਪਤ ਟਿਕਾਣਾ

ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਘਰ ਵਿੱਚ ਇੱਕ ਪਰਿਵਾਰ ਕਿਰਾਏ 'ਤੇ ਰਹਿੰਦਾ ਹੈ ਤੇ ਦੁਕਾਨਾਂ ਕਿਰਾਏ 'ਤੇ ਦਿੱਤੀਆਂ ਗਈਆਂ ਹਨ, ਜਿਸ ਦਾ ਕਿਰਾਇਆ ਸ੍ਰੀਕ੍ਰਿਸ਼ਨਾ ਭਗਤੀ ਕਮੇਟੀ ਵੱਲੋਂ ਲਿਆ ਜਾਂਦਾ ਹੈ ਤੇ ਰਸੀਦ ਦਿੱਤੀ ਜਾਂਦੀ ਹੈ। ਇਸ ਮੌਕੇ ਕੁਝ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਕਿਰਾਏਦਾਰਾਂ ਵੱਲੋਂ ਮੋਟੀਆਂ ਰਕਮਾਂ ਲੈ ਕੇ ਅੱਗੇ ਦੁਕਾਨਾਂ ਕਿਰਾਏ 'ਤੇ ਚੜ੍ਹਾਈਆਂ ਗਈਆਂ ਹਨ, ਪਰ ਇਸ ਪਾਸੇ ਪੰਜਾਬ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ।


ਇਸ ਮੌਕੇ ਹਰਮੀਤ ਸਿੰਘ ਵਿਦਿਆਰਥੀ ਲੇਖਕ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਫਿਰੋਜ਼ਪੁਰ ਸ਼ਹਿਰ ਵਿੱਚ ਕਈ ਇਸ ਤਰ੍ਹਾਂ ਦੀਆਂ ਥਾਂਵਾਂ ਹਨ, ਜਿਨ੍ਹਾਂ ਬਾਰੇ ਕਦੀ ਵੀ ਵਿਚਾਰ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕਈ ਵਾਰ ਸਰਕਾਰਾਂ ਨੂੰ ਕਹਿ ਚੁੱਕੇ ਹਾਂ ਕੀ ਇੱਥੇ ਭਗਤ ਸਿੰਘ ਦੀਆਂ ਯਾਦਾਂ ਤੇ ਵਿਚਾਰਾਂ ਦੇ ਮਿਊਜ਼ੀਅਮ ਬਣਾਏ ਜਾਣ ਜਾਂ ਕੋਈ ਰਿਸਰਚ ਸੈਂਟਰ ਰਹੀਆਂ ਲਾਇਬਰੇਰੀ ਬਣਾਈ ਜਾਵੇ ਤਾਂ ਜੋ ਸਰਦਾਰ ਭਗਤ ਸਿੰਘ ਦੀ ਸੋਚ 'ਤੇ ਵਿਚਾਰ ਜਾਗਦੇ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਮੰਤਰੀ ਹਰ ਸਾਲ ਮੇਲੇ 'ਤੇ ਆਉਂਦੇ ਹਨ ਤੇ ਲਾਰੇ ਲਗਾ ਕੇ ਚਲੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ 5 ਸਾਲ ਪਹਿਲਾਂ ਸਰਕਾਰ ਵੱਲੋਂ ਇਸ ਨੂੰ ਇਤਿਹਾਸਕ ਜਗ੍ਹਾ ਦਾ ਨਾਮ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਵੀ ਕੰਮ ਨਹੀਂ ਕੀਤਾ ਗਿਆ ਤੇ ਇਸ ਦੀ ਖ਼ਸਤਾ ਹਾਲਤ ਹੈ। ਇਸ ਮੌਕੇ ਉਨ੍ਹਾਂ ਕਿਰਾਏਦਾਰਾਂ ਦੇ ਹੱਕ ਵਿੱਚ ਵੀ ਗੱਲ ਕਹੀ ਕਿ ਇਨ੍ਹਾਂ ਕਿਰਾਏਦਾਰਾਂ ਨੂੰ ਕਿਤੇ ਹੋਰ ਥਾਂ ਦੇ ਦਿੱਤੀ ਜਾਵੇ ਤੇ ਇਸ ਜਗ੍ਹਾ 'ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਯਾਦਾਂ ਨਾਲ ਜੁੜੀਆ ਕੋਈ ਥਾਂ ਬਣਾਈ ਜਾਵੇ। ਇਸ ਮੌਕੇ ਕਈ ਸ਼ਹਿਰ ਵਾਸੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਸਾਡੀ ਸਰਕਾਰ ਵੱਲੋਂ ਸਰਦਾਰ ਭਗਤ ਸਿੰਘ ਜੀ ਦੇ ਵਿਚਾਰਾਂ 'ਤੇ ਕੰਮ ਕੀਤਾ ਜਾਵੇਗਾ, ਪਰ ਹੁਣ ਦੇਖਦੇ ਹਾਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਕੀ ਕੀਤਾ ਜਾਵੇਗਾ।

ਇਹ ਵੀ ਪੜੋ:-ਦੇਸ਼ ਦੀ ਰਾਜਨੀਤੀ ਅਤੇ ਸਿਸਟਮ ਤੋਂ ਨਾਖੁਸ਼ ਆਜ਼ਾਦੀ ਘੁਲਾਟੀਏ, ਕਿਹਾ....

ABOUT THE AUTHOR

...view details