ਫਿਰੋਜ਼ਪੁਰ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਬੀਓਪੀ ਸ਼ਾਮੇਕੇ ਦੇ ਖੇਤਰ 'ਚ ਸਤਲੁਜ ਦਰਿਆ 'ਚ ਵਹਿਦਿਆਂ ਇੱਕ ਪਾਕਿਸਤਾਨੀ ਕਿਸ਼ਤੀ (Pakistani boat) ਭਾਰਤੀ ਸਰਹੱਦ ਵਿੱਚ ਆ ਗਈ, ਜਿਸ ਨੂੰ ਬੀ.ਐਸ.ਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ ਬੀ.ਐਸ.ਐਫ ਨੇ ਸਰਚ ਅਭਿਆਨ ਚਲਾ ਦਿੱਤਾ ਹੈ।
ਸਨਸਨੀ: ਭਾਰਤੀ ਫੌਜ ਨੂੰ ਸਤਲੁਜ 'ਚੋਂ ਮਿਲੀ ਪਾਕਿਸਤਾਨੀ ਕਿਸ਼ਤੀ ਇਹ ਵੀ ਪੜ੍ਹੋ:World Cycle Day: ਲੁਧਿਆਣਾ ’ਚ ਮਨਾਇਆ ਗਿਆ ਵਿਸ਼ਵ ਸਾਈਕਲ ਦਿਵਸ
ਸੂਤਰਾਂ ਅਨੁਸਾਰ ਬੀ.ਐਸ.ਐਫ ਦੀ 136 ਬਟਾਲੀਅਨ ਦੀ ਡਿਊਟੀ ’ਤੇ ਆਏ ਸੈਨਿਕਾਂ ਨੇ ਸਤਲੁਜ ਦਰਿਆ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਆਉਂਦੀ ਇੱਕ ਕਿਸ਼ਤੀ ਦੇਖੀ। ਜਿਸ ਤੋਂ ਬਾਅਦ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ। ਇਸ ਕਿਸ਼ਤੀ ਨੂੰ ਕਬਜ਼ੇ ਵਿੱਚ ਲੈਂਦਿਆਂ ਬੜੀ ਗੰਭੀਰਤਾ ਨਾਲ ਤਲਾਸ਼ੀ ਲਈ ਗਈ। ਇਸ ਸਬੰਧੀ ਕੇਂਦਰੀ ਅਤੇ ਸੂਬੇ ਦੀ ਖ਼ੁਫ਼ੀਆ ਏਜੰਸੀਆਂ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਇਹ ਵੀ ਪੜ੍ਹੋ:Flying Sikh: ਮਿਲਖਾ ਸਿੰਘ ਦੀ ਸਿਹਤ ਮੁੜ ਹੋਈ ਖਰਾਬ, PGI ਵਿੱਚ ਭਰਤੀ