ਫ਼ਿਰੋਜ਼ਪੁਰ:ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਭਾਵੇ ਪੰਜਾਬ ਦੀ ਜਵਾਨੀ (The youth of Punjab) ਨੂੰ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾਕੇ ਬਦਨਾਮ ਕਰਨ ਵੀ ਕਦੇ ਵੀ ਕੋਈ ਘਾਟ ਨਹੀਂ ਛੱਡੀ, ਹਾਲਾਂਕਿ ਇਨ੍ਹਾਂ ਇਲਜ਼ਾਮਾਂ ਵਿੱਚ ਕਾਫ਼ੀ ਹੱਦ ਤੱਕ ਸਚਾਈ ਵੀ ਹੈ, ਪਰ ਅੱਜ ਵੀ ਪੰਜਾਬ ਦੇ ਨੌਜਵਾਨ ਪੂਰੀ ਦੁਨੀਆਂ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰ ਰਹੇ ਹਨ, ਜਿਸ ਦੀ ਤਾਜ਼ਾ ਤਸਵੀਰ ਫ਼ਿਰੋਜ਼ਪੁਰ ਤੋਂ ਸਾਹਮਣੇ ਆਈ ਹੈ।
ਜਿੱਥੇ ਇੰਡੀਅਨ ਯੂਥ ਵੈਸਟਰਨ ਐਂਡ ਇਨੋਵੇਟਰਜ਼ ਚੈਲੰਜਰ (Indian Youth Western and Innovators Challenger) ਵਿੱਚ ਸ਼ਹੀਦ ਗੁਰੂ ਰਾਮਦਾਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ (Shaheed Guru Ramdas Government Girls Senior Secondary Smart School Zira) ਦੀ ਹੋਣਹਾਰ ਵਿਦਿਆਰਥਣ ਭਜਨਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰ ਰਾਜ ਪੱਧਰੀ ਅਤੇ ਉੱਤਰੀ ਜ਼ੋਨ ਪੱਧਰੀ ਕੰਪੀਟੀਸ਼ਨ ਵਿੱਚ ਜੇਤੂ ਰਹਿੰਦਿਆਂ ਹੋਇਆਂ ਅੱਜ ਰਾਸ਼ਟਰੀ ਪੱਧਰ ਤੇ ਮੁਕਾਬਲੇ ਜੋ ਕਿ ਪਿਛਲੇ ਦਿਨੀਂ ਗੁਜਰਾਤ ਦੇ ਬੜੋਦਰਾ ਵਿੱਚ ਹੋਇਆ ਜਿਸ ਵਿੱਚ ਜੇਤੂ ਰਹਿ ਕੇ ਆਪਣੇ ਸਕੂਲ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੁਕਾਬਲੇ (International competition) ਲਈ ਪੰਜਾਬ ਦੀ ਚੁਣੀ ਗਈ ਭਜਨਪ੍ਰੀਤ ਕੌਰ ਇੱਕੋ-ਇੱਕ ਵਿਦਿਆਰਥਣ ਹੈ, ਜਿਸ ਨੇ ਇੱਕ ਵੱਕਾਰੀ ਕੰਪੀਟੀਸ਼ਨ ਵਿੱਚ ਆਪਣੀ ਖੋਜ ਨਾਲ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਜੋ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ (Solve the problem of pollution) ਸੁਝਾਇਆ ਹੈ। ਇਸ ਮੌਕੇ ਭਜਨਪ੍ਰੀਤ ਕੌਰ ਦੇ ਗਾਈਡ ਸੁਖਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਭਜਨ ਪ੍ਰੀਤ ਦੀ ਚੋਣ ਰਾਸ਼ਟਰੀ ਪੱਧਰ ਦੇ ਹੋਏ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ 180 ਨੌਜਵਾਨ ਖੋਜੀਆਂ ਵਿੱਚੋਂ ਕੀਤੀ ਗਈ ਹੈ।