ਫਿਰੋਜ਼ਪੁਰ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਹੈ। ਲੋਕਾਂ ਨੂੰ ਇਸ ਲਾਗ ਤੋਂ ਬਚਾਉਣ ਲਈ ਸਰਕਾਰਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲਣ। ਜਨਤਾ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਤੇ ਸਫਾਈ ਕਰਮਚਾਰੀ ਲਗਾਤਾਰ ਫਰੰਟ ਲਾਈਨ 'ਤੇ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ।
ਮੁਲਾਜ਼ਮਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਕੂਲ ਬਣਿਆ ਫੈਕਟਰੀ, ਮੁਫ਼ਤ 'ਚ ਕੀਤੀ ਜਾ ਰਹੀ ਮਦਦ
ਫਿਰੋਜ਼ਪੁਰ ਦੇ ਡੀਸੀਐੱਮ ਗਰੁਪਸ ਆਫ ਸਕੂਲਸ ਨੇ ਆਪਣੀ ਲੈਬ ਨੂੰ ਇੱਕ ਫੈਕਟਰੀ ਵਿੱਚ ਤਬਦੀਲ ਕਰ ਲਿਆ ਹੈ। ਇਥੇ ਵਿਗਿਆਨੀਆਂ ਦੀ ਟੀਮ ਵੱਲੋਂ 3d ਟੇਕਨੋਲਜ਼ੀ ਨਾਲ ਫੇਸ ਸ਼ੀਲਡ ਤਿਆਰ ਕਰਨ ਤੋਂ ਇਲਾਵਾ ਸੈਨੇਟਾਈਜ਼ਰ ਅਤੇ ਫੈਸ ਮਾਸਕ ਵੱਡੀ ਮਾਤਰਾ ਵਿੱਚ ਤਿਆਰ ਕਰਵਾਏ ਜਾ ਰਹੇ ਹਨ।
ਇਨ੍ਹਾਂ ਮੁਲਾਜ਼ਮਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਵਿਗਿਆਨੀਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫ਼ਿਰੋਜ਼ਪੁਰ ਦੇ ਡੀਸੀਐੱਮ ਗਰੁਪਜ਼ ਆਫ਼ ਸਕੂਲਜ਼ ਨੇ ਆਪਣੀ ਲੈਬ ਨੂੰ ਇੱਕ ਫੈਕਟਰੀ ਵਿੱਚ ਤਬਦੀਲ ਕਰ ਲਿਆ ਹੈ। ਇਥੇ ਵਿਗਿਆਨੀਆਂ ਦੀ ਟੀਮ ਵੱਲੋਂ 3d ਟੇਕਨੋਲੋਜੀ ਨਾਲ ਫੇਸ ਸ਼ੀਲਡ ਤਿਆਰ ਕਰਨ ਤੋਂ ਇਲਾਵਾ ਸੈਨੇਟਾਈਜ਼ਰ ਅਤੇ ਫੈਸ ਮਾਸਕ ਵੀ ਵੱਡੀ ਮਾਤਰਾ ਵਿੱਚ ਤਿਆਰ ਕਰਵਾਏ ਜਾ ਰਹੇ ਹਨ। ਵਿਗਿਆਨੀਆਂ ਵੱਲੋਂ ਇਹ ਸਾਰਾ ਕੁਝ ਤਿਆਰ ਕਰਕੇ ਮੁਫ਼ਤ 'ਚ ਮੈਡੀਕਲ ਸਟਾਫ ਪੁਲਿਸ ਕਰਮਚਾਰੀਆਂ ਅਤੇ ਬੀਐੱਸਐਫ਼ ਦੇ ਜਵਾਨਾਂ ਅਤੇ ਸਫਾਈ ਕਰਮਚਾਰੀਆਂ ਨੂੰ ਵੰਡੇ ਜਾ ਰਹੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸਕੂਲ ਦੇ ਸੀਈਓ ਅਨਿਰੁੱਧ ਗੁਪਤਾ ਨੇ ਦੱਸਿਆ ਕਿ ਇਸ ਬਿਮਾਰੀ ਲਈ ਸਾਰੇ ਲੋਕ ਭਾਵੇਂ ਉਹ ਮੈਡੀਕਲ ਸਟਾਫ਼ ਜਾਂ ਪੁਲਿਸ ਕਰਮਚਾਰੀ ਹੋਣ, ਉਨ੍ਹਾਂ ਨੂੰ ਆਪਣਾ ਪੂਰੀ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਘਟ ਕੀਮਤ ਵਾਲਾ ਵੈਂਟੀਲੇਟਰ ਵੀ ਤਿਆਰ ਕੀਤਾ ਜਾ ਰਿਹਾ ਹੈ।