ਫਿਰੋਜ਼ਪੁਰ: ਫਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਦਾ ਇਹ ਬਿਆਨ ਤਾਂ ਤੁਹਾਨੂੰ ਯਾਦ ਹੀ ਹੋਵੇਗਾ, ਜਿਸ 'ਚ ਉਹ ਪੰਜਾਬ ਪੁਲਿਸ ਦੀਆਂ ਨਾਕਾਮੀਆਂ ਬਾਰੇ ਸ਼ਰੇਆਮ ਲੋਕਾਂ ਨੂੰ ਦੱਸ ਰਹੇ ਹਨ। ਹੁਣ ਮੁੜ ਤੋਂ ਐਸਐਸਪੀ ਸੰਦੀਪ ਗੋਇਲ ਆਪਣੇ ਬਿਆਨ ਨੂੰ ਲੈ ਕੇ ਚਰਚਾ ਚ ਆ ਗਏ ਹਨ। ਇਸ ਵਾਰ ਉਹ ਸੂਬੇ ਚੋਂ ਨਸ਼ਾ ਖਤਮ ਕਰ ਲਈ ਰਾਕਸ਼ਸੀ ਅਵਤਾਰ ਧਾਰਣ ਕਰਨ ਦੀ ਗੱਲ ਕਹਿ ਰਹੇ ਹਨ।
ਪੰਜਾਬ ਪੁਲਿਸ ਨੂੰ ਸਬਕ ਸਿਖਾਉਣ ਲਈ ਰਾਕਸ਼ਸ ਅਵਤਾਰ ਧਾਰਣ ਕਰਨਗੇ ਇਹ ਪੁਲਿਸ ਅਧਿਕਾਰੀ - ਫਿਰੋਜ਼ਪੁਰ
ਫਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਆਪਣੇ ਬਿਆਨ ਨੂੰ ਲੈ ਕੇ ਮੁੜ ਚਰਚਾ 'ਚ ਆ ਗਏ ਹਨ। ਉਨ੍ਹਾਂ ਇਸ ਵਾਰ ਪੁਲਿਸ ਅਧਿਕਾਰੀਆਂ ਨੂੰ ਨਸੀਹਤ ਦੇਣ ਲਈ ਰਾਕਸ਼ਸੀ ਅਵਤਾਰ ਧਾਰਣ ਕਰਨ ਦੀ ਗੱਲ ਕਹੀ ਹੈ।
ਐਸਐਸਪੀ ਸੰਦੀਪ ਗੋਇਲ ਦੀ ਪਹਿਲ ਕਾਬਿਲੇ-ਏ-ਤਾਰੀਫ਼ ਹੈ। ਸੰਦੀਪ ਗੋਇਲ ਪਿਛਲੀ ਵਾਰ ਵਾਂਗ ਇਸ ਵਾਰ ਵੀ ਆਪਣੇ ਅਧਿਕਾਰੀਆਂ ਨੂੰ ਸਖ਼ਤ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸੁਧਰ ਜਾਓ...ਨਹੀਂ ਤਾਂ ਹਸ਼ਰ ਬੇਹੱਦ ਬੁਰਾ ਹੋਵੇਗਾ।
ਨਸ਼ਿਆਂ ਤੇ ਬੁਰਾਈ ਵਿਰੁੱਧ ਐਸਐਸਪੀ ਸੰਦੀਪ ਗੋਇਲ ਦੀ ਇਸ ਮੁਹਿੰਮ ਦੇ ਅਸੀਂ ਨਾਲ ਹਾਂ। ਅਸੀਂ ਸੂਬੇ ਦੀ ਹਰ ਉਸ ਮੁਹਿੰਮ ਦੇ ਨਾਲ ਹਾਂ, ਜੋ ਸੂਬੇ 'ਚੋਂ ਨਸ਼ੇ ਤੇ ਬੁਰਿਆਈ ਦਾ ਕੋੜ੍ਹ ਮੁਕਾਉਣ ਦਾ ਇਲਾਜ ਕਰ ਰਹੀ ਹੈ। ਜੇ ਸੂਬੇ ਦੇ ਹੋਰ ਪੁਲਿਸ ਅਧਿਕਾਰੀ ਵੀ ਐਸਐਸਪੀ ਸੰਦੀਪ ਗੋਇਲ ਤੋਂ ਨਸੀਹਤ ਲੈਣ ਤਾਂ ਦਿਨਾਂ ਦੇ ਅੰਦਰ ਹੀ ਸੂਬੇ ਦੀ ਕਾਇਆ ਪਲਟ ਸਕਦੀ ਹੈ।