ਫਿਰੋਜ਼ਪੁਰ: ਇੰਗਲੈਡ ਦੇ ਸ਼ਹਿਰ ਵੈਨਜਫੀਲਡ ਦੇ ਕੌਂਸਲਰ ਭੁਪਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸਾਰਾਗੜ੍ਹੀ ਦੀ ਲੜਾਈ ਦੇ ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ (Havildar Ishar Singh) ਦਾ 9 ਫੁੱਟ ਦਾ ਕਾਂਸੇ ਦਾ ਬੁੱਤ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਸਮਾਰਕ ਵੱਜੋਂ ਇੰਗਲੈਡ ਦੇ ਵੈਨਜ਼ਫੀਲਡ ਵਿੱਚ ਲੋਕ ਅਰਪਣ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਸਮਾਗਮ ਉਲੀਕਿਆ ਗਿਆ ਹੈ। ਜਿਸ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਅਮਰੀਕਾ ਤੋਂ ਸਾਰਾਗੜੀ ਫਾਊਡੇਸ਼ਨ ਦੇ ਚੈਅਰਮੇਨ ਡਾ. ਗੁਰਿੰਦਰਪਾਲ ਸਿੰਘ ਜੋਸਨ ਅਤੇ ਭਾਰਤ ਟੋਂ ਸੰਸਥਾ ਦੇ ਵਾਈਸ ਪ੍ਰਧਾਨ ਗੁਰਭੇਜ ਸਿੰਘ ਟਿੱਬੀ ਤੋਂ ਇਲਾਵਾ ਸ਼ਹੀਦ ਨਾਇਕ ਲਾਲ ਸਿੰਘ ਦਾ ਪਰਿਵਾਰ ਬਲਜੀਤ ਸਿੰਘ ਸੰਧੂ ਅਮਰੀਕਾ, ਸ਼ਹੀਦ ਹਵਾਲਦਾਰ ਈਸ਼ਰ ਸਿੰਘ (Havildar Ishar Singh) ਅਤੇ ਸ਼ਹੀਦ ਬਖਤੋਰ ਸਿੰਘ ਦਾ ਪਰਿਵਾਰ ਮਨਦੀਪ ਕੌਰ ਗਿੱਲ, ਕੁਲਜੀਤ ਸਿੰਘ ਗਿੱਲ ਕੈਨੇਡਾ, ਸ਼ਹੀਦ ਮੰਦ ਸਿੰਘ ਦਾ ਪਰਿਵਾਰ ਭਾਰਤ ਤੋਂ ਅਤੇ ਸ਼ਹੀਦ ਸਾਹਿਬ ਸਿੰਘ ਦਾ ਪਰਿਵਾਰ ਵਿਸ਼ੇਸ਼ ਤੌਰ 'ਤੇ ਪੁੱਜਾ ਹੈ।
ਇਹ ਵੀ ਪੜੋ: ਸਾਰਾਗੜ੍ਹੀ ਦੇ ਸ਼ਹੀਦਾਂ ਨੂੰ CM ਕੈਪਟਨ ਦੇਣਗੇ ਸ਼ਰਧਾਂਜਲੀ
ਜ਼ਿਕਰਯੋਗ ਹੈ ਕਿ 21 ਫ਼ੌਜੀਆਂ ਦੀ ਸਿੱਖ ਬਟਾਲੀਅਨ 36, ਬ੍ਰਿਟਿਸ਼ ਸਰਕਾਰ ਵੱਲੋਂ 10000 ਅਫਗਾਨੀਆਂ ਨਾਲ ਪੋਸਟ ਬਚਾਉਣ ਲਈ ਆਖਰੀ ਸਾਹ ਤੱਕ ਲੜੀ ਸੀ। ਬ੍ਰਿਟੇਨ ਦੀ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਵੈਨਜ਼ਫੀਲਡ (Guru Nanak Sikh Gurdwara Vensfield) ਤੇ ਕੌਂਸਲ ਵੱਲੋਂ ਤਕਰੀਬਨ 1 ਲੱਖ ਪੌਂਡ ਦਾ ਫੰਡ ਇਕੱਠਾ ਕੀਤਾ ਗਿਆ। ਵੁਲਵਰਹੈਂਪਟਨ ਕੌਂਸਲ ਵੱਲੋਂ ਪਿਛਲੇ ਸਾਲ ਇਸ ਯਾਦਗਾਰ ਲਈ ਜ਼ਮੀਨ 99 ਸਾਲਾ ਲੀਜ 'ਤੇ ਦਿੱਤੀ ਗਈ ਹੈ। ਹਵਾਲਦਾਰ ਈਸ਼ਰ ਸਿੰਘ ਦਾ ਕਾਂਸੇ ਦਾ ਇਹ 9 ਫੁੱਟਾ ਬੁੱਤ ਬਲੈਕ ਕੰਟਰੀ ਦੇ ਆਰਟਿਸਟ ਲਿਉਕ ਪੈਰੀ ਵੱਲੋਂ ਤਿਆਰ ਕੀਤਾ ਗਿਆ ਹੈ।