ਫ਼ਿਰੋਜ਼ਪੁਰ: ਫ਼ਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਖਾਈ ਫੇਮੇ ਦੇ ਨੇੜੇ ਦੋ ਟਰਾਲਿਆਂ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ 'ਚ ਦੋਵੇਂ ਚਾਲਕਾਂ ਦੀ ਮੌਤ ਹੋ ਗਈ ਹੈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਟਰਾਲਿਆਂ 'ਤੇ ਅਗਲੇ ਹਿੱਸੇ ਚੱਕਨਾਚੂਰ ਹੋ ਗਏ ਤੇ ਪਰਖੱਚੇ ਦੂਰ ਦੂਰ ਤੱਕ ਜਾ ਡਿੱਗੇ।
ਫ਼ਿਰੋਜ਼ਪੁਰ: ਜੀਟੀ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ - Two killed
ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ 'ਤੇ ਸਥਿਤ ਪਿੰਡ ਖਾਈ ਫੇਮੇ ਕੀ ਲਾਗੇ ਮਹਿਮਾ ਮੋੜ ਦੇ ਉਪਰ ਦੋ ਟਰਾਲਿਆਂ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਦੋਵਾਂ ਚਾਲਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਫ਼ਿਰੋਜ਼ਪੁਰ: ਜੀਟੀ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ
ਜਾਣਕਾਰੀ ਮੁਤਾਬਕ ਚਾਵਲਾਂ ਨਾਲ ਭਰਿਆ ਇੱਕ ਟਰੱਕ ਰਾਜਸਥਾਨ ਦੇ ਜੈਪੁਰ ਤੋਂ ਵਾਇਆ ਫ਼ਿਰੋਜ਼ਪੁਰ ਤੋਂ ਅੱਗੇ ਨੂੰ ਜਾ ਰਿਹਾ ਸੀ ਇਸ ਦੌਰਾਨ ਰਾਹ ਵਿੱਚ ਮਮਦੋਟ ਜਾਉਣ ਵਾਲੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟਰੱਕ ਚਾਲਕ ਹਰਪ੍ਰੀਤ ਸਿੰਘ ਦਾ 14 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਦਾ ਚਾਅ ਅੱਜੇ ਪਰਿਵਾਰ ਵਾਲਿਆਂ ਦਾ ਪੂਰਾ ਨਹੀਂ ਹੋਇਆਂ ਸੀ ਕਿ ਇਹ ਮੰਦਭਾਗੀ ਘਟਨਾ ਵਾਪਰ ਗਈ।
ਏਐਸਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।