ਫਿਰੋਜ਼ਪੁਰ : ਦੇਸ਼ ਭਰ ਵਿੱਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਨਾਲ ਲੋਕਾਂ ਦਾ ਮੰਦਾ ਹਾਲ ਹੋਇਆ ਪਿਆ ਹੈ। ਇਸ ਮੌਕੇ ਜਦ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਇਸ ਕਦਰ ਵਧਾ ਦਿੱਤੀ ਗਈ ਹੈ ਕਿ ਆਮ ਆਦਮੀ ਦਾ ਘਰ ਗੁਜ਼ਰ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ।
ਵਧਦੇ ਪੈਟਰੋਲ ਡੀਜ਼ਲ ਦੇ ਰੇਟਾਂ ਨੇ ਆਮ ਆਦਮੀ ਦਾ ਜਿਉਣਾ ਕੀਤਾ ਮੁਸ਼ਕਿਲ ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਥੇ ਅਸੀਂ ਪੈਟਰੋਲ 60 ਰੁਪਏ ਲਿਟਰ ਲੈ ਕੇ ਗੁਜ਼ਾਰਾ ਕਰਦੇ ਸੀ ਉੱਥੇ ਹੁਣ 100 ਤੋਂ ਪਾਰ ਤੇਲ ਕਰ ਚੁੱਕਾ ਹੈ ਤੇ ਸਫ਼ਰ ਕਰਨਾ ਮੁਸ਼ਕਲ ਹੋ ਚੁੱਕਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਬੱਸਾਂ ਦੇ ਕਿਰਾਏ ਤੇ ਟਰਾਂਸਪੋਰਟ ਦੇ ਕਿਰਾਏ ਵਧ ਚੁੱਕੇ ਹਨ।
ਜਿਸ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਚੁੱਕੀ ਹੈ ਤੇ ਆਮ ਆਦਮੀ ਦੀ ਮਜ਼ਦੂਰੀ ਪਹਿਲੇ ਜਿੰਨੀ ਹੀ ਹੈ, ਜਿਸ ਨਾਲ ਉਸ ਦਾ ਘਰ ਗੁੱਜਰ ਕਰਨਾ ਬਹੁਤ ਮੁਸ਼ਕਿਲ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਜੋ ਆਪਣੇ ਟੈਕਸ ਤੇਲ ਉੱਤੇ ਲਗਾਉਂਦੇ ਹਨ ਉਨ੍ਹਾਂ ਨੂੰ ਹੀ ਘਟਾ ਦੇਣ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ:ਬਿਜਲੀ ਸੰਕਟ:ਜਾਣੋ ਕਿਉਂ ਖੇਤ ਵੀ ਸੁੱਕੇ ਅਤੇ ਇੰਡਸਟਰੀ ਵੀ ਡੁੱਬੀ ?
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਝੋਨੇ ਦਾ ਸੀਜ਼ਨ ਹੋਣ ਕਰ ਕੇ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗ ਰਹੇ ਹਨ ਤੇ ਡੀਜ਼ਲ ਦੇ ਰੇਟ ਵੱਧ ਹੋਣ ਕਰਕੇ ਜਰਨੇਟਰ ਚਲਾਉਣਾ ਵੀ ਮੁਨਾਸਬ ਨਹੀਂ ਹਨ ਤੇ ਸਰਕਾਰਾਂ ਅਜੇ ਵੀ ਕਿਸਾਨਾਂ ਦੇ ਭਲੇ ਦੀ ਗੱਲ ਕਰਦੀਆਂ ਹਨ, ਕਿਸਾਨ ਹਿਤੈਸ਼ੀ ਬਣਦੀਆਂ ਹਨ।